ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/253

ਇਹ ਸਫ਼ਾ ਪ੍ਰਮਾਣਿਤ ਹੈ

ਵਾਲੀ ਹੈ।

ਇਹਨਾਂ ਦੀ ਲਿਖਤ ਵਿਚ ਆਮ ਵਰਤੋਂ ਦੀ ਬੋਲ ਚਾਲ, ਨੂੰ ਬੜੀ ਸਫ਼ਲਤਾ ਨਾਲ ਵਰਤਿਆ ਹੁੰਦਾ ਹੈ। ਵਾਕ ਬਣਤ੍ਰ ਸੁਘੜ ਤੇ ਬੜੀ ਟਿਕਵੀਂ ਹੁੰਦੀ ਹੈ ਤੇ ਕਲਾ-ਪੂਰਨ ਸੰਕੋਚ ਵਰਤਿਆ ਹੁੰਦਾ ਹੈ।

ਪੰਜਾਬੀ ਵਿਚ ਇਹਨਾਂ ਦੇ ਇਹ ਦੋ ਲੇਖ - ਸੰਗ੍ਰਹਿ ਹਨ।

੧. ਸਹਿਜ ਸੁਭਾ ੨. ਨਵੀਆਂ ਸੋਚਾਂ

ਅੰਗਰੇਜ਼ੀ ਵਿਚ ਵੀ ਆਪਨੇ ਸਿਖ ਧਰਮ ਬਾਰੇ ਬੜੇ ਵਿਦਵਤਾ ਭਰੇ ਲੇਖ ਲਿਖੇ ਹਨ।

————

ਜੋਧ ਸਿੰਘ
*

ਆਪ ਪੰਜਾਬੀ ਦੇ ਬੜੇ ਪ੍ਰਸਿਧ ਵਿਦਵਾਨ ਤੇ ਖ਼ਾਲਸਾ ਕਾਲਿਜ ਦੇ ਪ੍ਰਿੰਸੀਪਲ ਹਨ। ਆਪਨੇ ਬਹੁਤਾ ਕੰਮ ਗੁਰਬਾਣੀ ਦੀ ਵਿਆਖਿਆ ਦਾ ਕੀਤਾ ਹੈ, ਜਿਸ ਵਿਸ਼ੇ ਤੇ ਆਪਦੀ ਕਿਤਾਬ 'ਗੁਰਮਤਿ ਨਿਰਣਯ' ਇਕ ਬੜੀ ਸਤਿਕਾਰੀ ਹੋਈ ਕਿਰਤ ਹੈ।

ਆਪ ਸਿੰਘ ਸਭਾ ਲਹਿਰ ਦੇ ਆਗੂਆਂ ਵਿਚੋਂ ਸਨ, ਤੇ ਪੰਜਾਬੀ ਵਿਚ ਬਹੁਤ ਕੁਝ ਇਸ ਲਹਿਰ ਦੇ ਪਰਚਾਰ ਲਈ ਆਪਨੇ ਲਿਖਿਆ। ਇਸ ਲਹਿਰ ਦੇ ਅਸਰ ਹੇਠਾਂ ਚਲੀਆਂ

੨੬੮