ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਅੰਮ੍ਰਿਤ ਕਿਰਨਾਂ ਪੀਂਵਦਾ ਹੈ,ਤਾਂ ਅਗਨ ਭੀ ਉਸਨੂੰ ਸੁਖਦਾਈ ਹੁੰਦੀ ਹੈ, ਤੈਸੇ ਗੁਰੂ ਕੇ ਸਿਖ ਜਦ ਸ਼ਬਦ ਦਾ ਧਿਆਨ ਕਰਕੇ ਸਮਝਦੇ ਹਨ, ਤਬ ਮਾਇਆ ਦੀ ਕਿਰਤ ਵੀ ਉਨ੍ਹਾਂ ਨੂੰ ਪਰਸੁਆਰਥ ਕਰਕੇ ਸੁਖ ਦੇਂਦੀ ਹੈ।

"ਜੈਸੇ ਮੋਰ ਮੇਘ ਦੀਆਂ ਧੁਨਾਂ ਸੁਣ ਕੇ, ਪ੍ਰਸੰਨ ਹੋਕੇ ਪਾਇਲ ਪਾਇੰਦਾ ਹੈ, ਤੈਸੇ ਗੁਰੂ ਕਾ ਸਿੱਖ ਕੀਰਤਨ ਨੂੰ ਸੁਣ ਕੇ, ਉਨ੍ਹਾਂ ਦਾ ਮਨ ਪਾਇਲ ਪਾਉਂਦਾ ਹੈ, ਜਿਵੇਂ ਭੰਵਰ ਕੰਵਲ ਦੀਆਂ ਤੁਰੀਆਂ ਵਿਚ ਬੈਠ ਕੇ ਵਾਸ਼ਨਾਂ ਲੇਦਾ ਹੈ, ਤਾਂ ਉਸਨੂੰ ਬਾਂਸਾਂ ਦਾ ਬਨ ਭੁਲ ਜਾਂਦਾ ਹੈ, ਤੈਸੇ ਸਿੱਖ ਸ਼ਬਦ ਦੇ ਵੀਚਾਰਨ ਵਿਚ ਮਨ ਦੇਂਵਦੇ ਹਨ।

"ਜੈਸੇ ਸਮੁੰਦਰ ਵਿਚ ਮਛੀ ਦੀ ਚਾਲ ਨਹੀਂ ਲਖੀ ਜਾਂਦੀ, ਤੈਸੇ ਅਠੇ ਪਹਿਰ ਉਨ੍ਹਾਂ ਦਾ ਮਨ ਸ਼ਬਦ ਦੇ ਵਿਚਾਰ ਵਿਚ ਰਹਿੰਦਾ ਹੈ, ਅੰਮ੍ਰਿਤ ਨਾਮ ਨੂੰ ਪੀਂਵਦੇ ਹਨ, ਪ੍ਰੇਮ ਕਰਕੇ ਉਹਨਾ ਦੇ ਇੰਦਰੀ ਰੂਪੀ ਝਰਨਿਆਂ ਵਿਚੋਂ ਸ਼ਬਦ ਦਾ ਰਸਨਾਂ ਕਰਕੇ ਉਚਾਰਨ ਵੀ ਕਰਦੇ ਹਨ। ਤੇ ਕਾਮ ਕਰੋਧ ਅਜਰ ਨੂੰ ਜਰਦੇ, ਅਰ ਆਪਣੀ ਚਾਲ ਕਿਸੇ ਨੂੰ ਲਖਾਉਂਦੇ ਨਹੀਂ।"

੨੪