ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/230

ਇਹ ਸਫ਼ਾ ਪ੍ਰਮਾਣਿਤ ਹੈ

ਵਪਾਰੀ ਨੇ ਕਿਹਾ, "ਅਹਿ ਤੇ ਖ਼ੂਬ ਨਜ਼ਰ-ਪਟੂ ਰਖੀ ਹੋਈ ਜੇ!"

ਪ੍ਰੋਫੈਸਰ ਨੇ ਕਿਹਾ, "ਵਾਤਾਵਰਨ ਦਾ ਬਾਲ-ਜ਼ਿੰਦਗੀ ਤੇ ਬੜਾ ਅਸਰ ਹੁੰਦਾ ਹੈ। ਖ਼ਿਆਲ ਕਰਨਾ ਤੁਹਾਡੀ ਬੇਬੀ ਦਾ ਏਡਾ ਚੰਗਾ ਰੰਗ ਧੁਆਂਖ ਨਾ ਜਾਏ।"

ਮੈਨੂੰ ਜਾਪਿਆ ਜਿਵੇਂ ਓਹ ਖਡਾਵੀ ਆਪਣੇ ਮੂੰਹ ਨਾਲੋਂ ਵਡੇ ਫੁਲਾਂ ਨਾਲ ਚਿਤ੍ਰੇ ਪਰਦਿਆਂ ਓਹਲਿਓਂ ਇਹ ਸਭ ਕੁਝ ਸੁਣ ਰਹੀ ਸੀ।

ਤੇ ਫੋਰ ਪ੍ਰੋਫੈਸਰ ਨੇ ਕਿਹਾ, "ਯਕੀਨਨ - ਜੇ ਤੁਹਾਡੀ ਆਯਾ ਵਰਗੇ ਬਚੇ ਮੰਦਰ ਦੇ ਬਾਹਰ ਖੇਡਦੇ ਹੁੰਦੇ ਤਾਂ ਰਬ ਨੂੰ ਪੁਜਾਰੀ ਕਦੇ ਨਾ ਭੁਲਦਾ!"

ਕਮਰੇ ਵਿਚੋਂ ਗੀਤ ਦੀ ਮਹਿਕ ਉਡ ਪੁਡ ਚੁਕੀ ਸੀ। ਤੇ ਇਕ ਬੋ ਜਹੀ ਸੀ ਚਵ੍ਹੀਂ ਪਾਸੀਂ। ਮੈਂ ਕੋਈ ਪਜ ਪਾ ਕੇ ਛੁਟੀ ਲਈ ਤੇ ਬਾਹਰ ਨਿਕਲ ਆਇਆ।

ਪਰ ਓਸ ਆਯਾ ਦਾ ਪ੍ਰੇਤ ਵੀ ਜਿਵੇਂ ਮੇਰੇ ਨਾਲ ਨਾਲ ਆ ਰਿਹਾ ਸੀ, ਤੇ ਸਿਰਫ਼ ਓਹੀ ਆਯਾ ਹੀ ਨਹੀਂ, ਓਸ ਕਿਸਮ ਦੇ ਕਈ ਬਚੇ ਮੇਰੇ ਮਗਰ ਮਗਰ ਆ ਰਹੇ ਸਨ। ਇੰਜ ਨਹੀਂ ਜਿਵੇਂ ਚਾਂਦੀ ਦੇ ਘੁੰਗਰੂ ਵਜਦੇ ਹਨ, - ਇੰਜ ਜਿਵੇਂ ਅਨਘੜ ਪਥਰ, ਨਿਕੇ ਵਡੇ, ਕਿਸੇ ਪਹਾੜੀਓਂ ਰੁੜ੍ਹਦੇ ਹਨ। ਇਹਨਾਂ ਚੋਂ ਕਈਆਂ ਨੂੰ ਮੈਂ ਸਿਹਾਣਦਾ ਸਾਂ - ਜ਼ਿੰਦਗੀ ਦੇ ਰਾਹਾਂ ਤੇ ਵਖ ਵਖ ਥਾਂ ਮੈਨੂੰ ਇਹ ਕਦੇ ਨਾ ਕਦੇ ਮਿਲੇ ਸਨ।

... ..ਓਹ ਪ੍ਰੀਤੋ ਸੀ। ਇਕ ਫੌਜੀ ਅਫਸਰ ਦੇ ਘਰ ਓਹਦੇ ਪਿਓ ਨੇ ਓਹਨੂੰ ਖਡਾਵੀ ਰਖਾ ਦਿਤਾ ਸੀ "ਸਰਦਾਰ ਜੀ, ਰੁਲ

੨੦੫