ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/227

ਇਹ ਸਫ਼ਾ ਪ੍ਰਮਾਣਿਤ ਹੈ

ਪਰ ਓਹ ਆਪਣੇ ਪੈਰਾਂ ਨੂੰ ਜ਼ਰੂਰ ਪਿੱਪਲ ਦੇ ਉਪਰਲੇ ਡਾਹਣ ਤਕ ਪੁਚਾਉਂਦੀਆਂ।

ਸੰਝ ਦੀ ਛਾਂ ਨੇ ਹੌਲੀ ਹੌਲੀ ਏਸ ਚਾਨਣ ਭਰੇ ਹਾਸੇ ਨੂੰ ਕੱਜ ਦਿਤਾ। ਸੂਰਜ ਪੱਛਮ ਵਿਚ ਬਦਲਾਂ ਹੇਠ ਕਿਤੇ ਚੁਭੀ ਮਾਰ ਗਿਆ, ਫੇਰੀ ਵਾਲਿਆਂ ਦੇ ਹੋਕੇ ਮਠੇ ਪੈ ਗਏ, ਚਕਰ ਚੂੰਢੇ ਦਾ ਗੇੜ ਹੌਲਾ ਪੈ ਗਿਆ, ਤੇ ਜਿਉਣਾ ਸਾਨੂੰ ਹਾਕਾਂ ਮਾਰਦਾ ਸੁਣਾਈ ਦਿਤਾ।

ਟੋਭੇ ਦੇ ਕੰਢੇ ਝੀਂਗਰ ਤੇ ਬਬੋਹੇ ਝਿਰਨ ਝਿਰਨ ਕਰਨ ਲਗ ਪਏ। ਪੱਛਮ ਦਾ ਅਸਮਾਨ ਪੀਲਾ, ਸਾਵਾ, ਸਲੇਟੀ ਤੇ ਹੌਲੀ ਹੌਲੀ ਕਾਲਾ ਹੋ ਗਿਆ ਅਸੀਂ ਸਭ ਆਪਣੇ ਆਪਣੇ ਖੌਡੋਣੇ ਸੰਭਾਲੀ ਗਡੇ ਵਿਚ ਆ ਇਕਠੇ ਹੋਏ। ਜਿਉਣਾ ਫੇਰ ਉਛਲ ਕੇ ਗਡੇ ਦੇ ਪਟੇ ਉਤੇ ਬੈਠ ਗਿਆ, ਤੇ ਗਡਾ ਫਰ ਪਹਿਲਾਂ ਵਾਂਗ। ਠਿਬੇ ਠੇਡੇ ਖਾਂਦਾ ਚਿਊਂ ਚਿਊਂ ਕਰਦਾ ਘਰ ਵਲ ਟੁਰ ਪਿਆ।

੨੪੨