ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/212

ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਕਹਿੰਦੇ ਸਨ ਹੁਣ ਉਹ ਕੰਜਕ ਕੁਆਰੀ ਨਹੀਂ ਸੀ, ਹੁਣ ਵਹੁਟੀ ਸੀ।


ਦੂੰ ਵਰ੍ਹਿਆਂ ਵਿਚੋਂ ਅਜੇ ਇਕ ਵਰ੍ਹਾਂ ਤੇ ਤਿੰਨ ਮਹੀਨੇ ਬਾਕੀ ਰਹਿੰਦੇ ਸਨ ਜਦੋਂ ਇਕ ਦਿਨ ਉਹਦੇ ਪੇਕੇ ਘਰ ਸਾਰੇ ਰੋਣ ਲਗ ਪਏ। ਲੋਕ ਕਹਿੰਦੇ ਸਨ ਹੁਣ ਉਹ ਵਹੁਟੀ ਨਹੀਂ ਸੀ, ਹੁਣ ਵਿਧਵਾ ਸੀ।

ਮਰਨ ਵਾਲੇ ਮੁੰਡੇ ਨੂੰ ਉਸ ਮਰਦਿਆਂ ਭੀ ਨਹੀਂ ਤਕਿਆ, ਮਰਨ ਵਾਲੇ ਮੁੰਡੇ ਨੂੰ ਓਸ ਘੋੜੀ ਚੜ੍ਹਿਆ ਭੀ ਨਹੀਂ ਸੀ ਦੇਖਿਆ, ਉਸਨੂੰ ਤਾਂ ਸਿਰਫ਼ ਏਨਾਂ ਯਾਦ ਸੀ ਇਕ ਦਿਨ ਉਹ ਗੁਲਾਬੀ ਚੁੰਨੀ ਕਰਕੇ ਤੇ ਕਚੇ, ਸ਼ਰਬਤੀ ਰੰਗ ਦੀਆਂ ਵੰਗਾਂ ਚੜ੍ਹਾ ਕੇ ਮਾਂ ਦੀ ਧਰਮ ਭੈਣ ਦੇ ਘਰ ਕੰਜਕ ਬਣ ਕੇ ਗਈ ਸੀ, ਤੇ ਉਹਦੀ ਮਾਂ ਦੀ ਧਰਮ ਭੈਣ ਦਾ ਭਤੀਜਾ ਕੰਜਕਾਂ ਦੇ ਵਿਚ ਬੀਰ ਲੌਂਕੜਾ ਬਣ ਕੇ ਆਇਆ ਸੀ।


ਕਲ ਉਹ ਕੰਜਕਾਂ ਬਿਠਾਵੇਗੀ, ਉਹਨਾਂ ਦੇ ਨਿਕੇ ਨਿਕੇ ਪੈਰ ਧੋਵੇਗੀ, ਉਹਨਾਂ ਦੀਆਂ ਨਿੱਕੀਆਂ ਨਿਕੀਆਂ ਬਾਹਵਾਂ ਵਿਚ ਲਾਲ ਮੌਲੀ ਦੀਆਂ ਤੰਦਾਂ ਬੰਨੇਗੀ, ਉਹਨਾਂ ਨੂੰ ਮੱਥਾ ਟੇਕੇਗੀ, ਉਹ ਦੇਵੀਆਂ.......ਉਹ ਆਪ ਹੁਣ ਤਿੰਨ ਵੀਹਾਂ ਵਰਿਆਂ ਤੋਂ ਕੁਛ ਉਤੇ ਹੀ ਸੀ.....ਪਰ ਉਹ ਕੰਜਕਾਂ ਕੁਆਰੀਆਂ........ਉਹਦਾ ਮੱਥਾ ਝੁਕ ਗਿਆ, ਝੁਕਦਾ ਝੁਕਦਾ ਉਹਦੇ ਆਪਣੇ ਪੈਰਾਂ ਵਲ ਹੋ ਗਿਆ, ਉਹਦੇ ਪੈਰ ਵਡੇ ਵਡੇ ਹੋ ਗਏ ਸਨ, ਮੈਲ ਮੇਲੇ, ਅੱਡੀਆਂ ਨੂੰ ਓਸ ਨੇ ਕਦੇ ਖਰੋਚਿਆ ਨਹੀਂ ਸੀ, ਪੈਰਾਂ ਨੂੰ ਬਿਆਈਆਂ ਪੈ ਗਈਆਂ ਸਨ, ਉਹ ਤ੍ਰਬਕ ਪਈ, ਕੰਜਕਾਂ ਦੇ ਪੈਰ ਤਾਂ ਨਿਕੇ ਨਿਕੇ ਚਿਟੇ ਚਿਟੇ ਹੁੰਦੇ ਨੇ, ਕੰਜਕਾਂ ਦੀਆਂ ਬਾਹਵਾਂ ਗੋਲ ਗੋਲ, ਉਹਦ। ਨਜ਼ਰ ਆਪਣੀਆਂ ਬਾਹਵਾਂ ਤੇ ਆਕੇ ਅਟਕ ਗਈ, ਚੌੜੀਆਂ

੨੨੭