ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/208

ਇਹ ਸਫ਼ਾ ਪ੍ਰਮਾਣਿਤ ਹੈ

________________

ਇਕ ਭਰਵੀਂ ਨਜ਼ਰ ਮਾਰੀ। ਉਹ ਆਪਣੀ ਅੱਡੀ ਹੋਈ ਤਲੀ 'ਤੇ ਪਏ ਕਰਿਆਨੇ ਵਲ ਦੇਖ ਦੇਖ ਕੇ ਅਖੀਆਂ ਨੂੰ ਝਮਕ ਰਿਹਾ ਸੀ ਤੇ ਕਦੀ ਕਦੀ ਖਾਲੀ ਹਥ ਦੀ ਵਡੀ ਉਂਗਲੀ ਨਾਲ ਆਨੇ, ਦੁਆਨੀਆਂ, ਤੇ ਪੈਸਿਆਂ ਨੂੰ ਤਲੀ ਤੇ ਏਧਰ ਓਧਰ ਕਰਦਾ ਸੀ ਜਿਵੇਂ ਉਹ ਉਹਨਾਂ ਨੂੰ ਗਿਣਨ ਦੀ ਕੋਸ਼ਿਸ਼ ਕਰਦਾ ਹੋਵੇ ਪਰ ਫੇਰ ਇਹ ਦੇਖ ਕੇ ਕਿ ਉਹ ਬਗੈਰ ਕਿਸੇ ਮਤਲਬ ਦੇ ਆਪਣੀ ਮੁਠੀ ਨੂੰ ਬਾਰ ਬਾਰ ਖੋਲਦਾ ਤੇ ਬੰਦ ਕਰਦਾ ਹੈ ਮੈਨੂੰ ਇਸ ਗਲ ਦਾ ਯਕੀਨ ਹੋ ਗਿਆ ਕਿ ਉਸ ਦਾ ਦਿਮਾਗ ਖਰਾਬ ਹੈ । ਮੈਂ ਆਪਣੇ ਆਪ ਨੂੰ ਕੁਝ ਤੰਗ ਤੰਗ ਜਿਹਾ ਮਹਿਸੂਸ ਕਰ ਰਿਹਾ ਸਾਂ ਤੇ ਇਕ ਅੰਦਰੂਨੀ ਜਜ਼ਬੇ ਹੇਠ ਮੈਂ ਲੰਬੇ ਲੰਬੇ ਕਦਮ ਪੁਟਦਾ ਹੋਇਆ ਕੋਤਵਾਲੀ ਦੀ ਛਤ ਦੇ ਥਲਿਓੰ ਬਾਜ਼ਾਰ ਵਲ ਚਲਾ ਗਿਆ।

ਮੇਰਾ ਦਿਮਾਗ ਅਡ ਅਡ ਖ਼ਿਆਲਾਂ ਦੇ ਘੋਲ ਨਾਲ ਭਾਂ ਭਾਂ ਕਰ ਰਿਹਾ ਸੀ । ਗੁਲਾਮ ਨਬੀ ਨੂੰ ਇਸ ਦੁਰਦਸ਼ਾ ਵਿਚ ਦੇਖ ਕੇ ਪਤਾ ਨਹੀਂ ਕਿਉਂ ਮੈਨੂੰ ਇਕ ਦਮ ਉਹ ਆਪਣੇ ਅਨਗਹਿਲੇ ਹੋਏ ਪਰ ਪੁਰਾਣੇ ਜਾਣੂ ਲੋਕ ਯਾਦ ਆ ਗਏ ਜਿਹਨਾਂ ਨੂੰ ਕਿਸਮਤ ਦੇ ਹੇਰ ਫੇਰ ਨੇ ਘਰੋ ਬੇਘਰ ਕਰ ਦਿਤਾ ਸੀ। ਹਾਲ ਬਾਜ਼ਾਰ ਵਿਚ ਖਜੂਰਾਂ ਦੇ ਪਤਿਆਂ ਦੀਆਂ ਸਫਾਂ, ਛਿੱਕੂ, ਬਹੁਕਰ ਬੁਹਾਰੀਆਂ ਵੇਚਣ ਵਾਲਾ ਇਕ ਪਠਾਨ ਮੁਸਲਮਾਨ ਹੁੰਦਾ ਸੀ । ਇਸ ਦਾ ਦੁਹਟਾ ਕੋਤਵਾਲੀ ਅਗਲੇ ਚੌਂਕ ਤੋਂ ਹਟ ਕੇ ਇਕ ਪਾਸੇ ਸੀ, ਪਰ ਹੁਣ ਉਸ ਦੇ ਦੁਹੱਟੇ ਦੀ ਜਗ੍ਹਾ ਮੁਨਿਆਰੀ ਦੀ ਇਕ ਦੁਕਾਨ ਖੁਲ੍ਹ ਗਈ ਸੀ। ਕਦੇ ਕਦੇ ਇਹ ਬਾਜ਼ਾਰ ਵਿਚ ਆਪਣੇ ਮੋਢਿਆਂ ਤੋਂ ਖਜੂਰ ਦੇ ਪਠਿਆਂ ਦੀਆਂ ਸਫਾਂ ਰਖੀ, ਹਾਲ ਬਾਜ਼ਾਰ ਵਿਚ ਫੇਰੀ ਲਾਂਦਾ ਹੁੰਦਾ ਸੀ ਤੇ ਲੰਬੇ ਲੰਬੇ ਝਾੜੂ ਤੇ ਬੁਹਾਰੇ, ਜਿਹਨਾਂ

२२३