ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/203

ਇਹ ਸਫ਼ਾ ਪ੍ਰਮਾਣਿਤ ਹੈ

ਹੋਇਆ ਪਲੋ ਪਲੀ ਲਈ ਰੁਕ ਗਿਆ ਤਾਂ ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਉਹ ਧੀਮੀ ਅਵਾਜ਼ ਵਿਚ ਹਾਏ ਹਾਏ ਕਰ ਰਿਹਾ ਹੈ। ਮੈਂ ਹਮਦਰਦੀ ਭਰੀ ਤੱਕਣੀ ਨਾਲ ਉਸ ਵਲ ਦੇਖਦਾ ਰਿਹਾ। ਸ਼ਾਇਦ ਉਸ ਨੇ ਕਿਸੇ ਓਪਰੇ ਆਦਮੀ ਨੂੰ ਆਪਣੇ ਕੋਲ ਖੜਾ ਦੇਖ ਕੇ ਹੀ ਕੰਡ ਪਰਤੀ ਸੀ। ਜਦੋਂ ਸਾਡੀਆਂ ਦੋਹਾਂ ਦੀਆਂ ਅੱਖੀਆਂ ਇਕ ਦੂਸਰੇ ਨਾਲ ਮਿਲੀਆਂ ਤਾਂ ਮੈਂ ਆਪਣੇ ਸਾਰੇ ਸਰੀਰ ਵਿਚ ਇਕ ਕੰਬਣੀ ਜਿਹੀ ਮਹਿਸੂਸ ਕਰ ਕੇ ਇਹ ਅਨੁਭਵ ਕੀਤਾ ਕਿ ਅਸੀਂ ਇਕ ਦੂਸਰੇ ਦੇ ਜਾਣੂ ਹਾਂ। ਉਹ ਮੰਗਤਾ ਸਾਡੇ ਬਾਜ਼ਾਰ ਦਾ ਕਸਾਈ ਗ਼ੁਲਾਮ ਨਬੀ ਸੀ। ਜਦ ਮੈਂ ਉਸ ਵੇਲੇ ਦੇਖ ਰਿਹਾ ਸਾਂ ਤਾਂ ਪਿਛਲੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਇਕ ਇਕ ਕਰਕੇ ਮੇਰੀਆਂ ਅਖੀਆਂ ਅਗੇ ਫਿਰਨ ਲਗ ਪਈਆਂ ਕਿ ਕਿਵੇਂ ਵਡੇ ਹਸਪਤਾਲ ਦੇ ਪਰਲੇ ਪਾਰ ਬੁਚੜ ਖਾਨਾ ਖੁਲ੍ਹ ਜਾਣ ਕਰਕੇ ਕੋਈ ਆਦਮੀ ਉਸ ਦੀ ਦੁਕਾਨ ਤੇ ਬੱਕਰੇ ਨੂੰ ਹਲਾਲ ਕਰਾਉਣ ਵਾਸਤੇ ਨਹੀਂ ਸੀ ਲਿਆਉਂਦਾ ਤੇ ਕਿਵੇਂ ਮਾਲਕ ਮਕਾਨ ਨੇ ਉਸ ਤੋਂ ਜ਼ਬਰਦਸਤੀ ਦੁਕਾਨ ਖ਼ਾਲੀ ਕਰਵਾ ਕੇ ਇਕ ਹੋਟਲ ਵਾਲੇ ਨੂੰ ਕਰਾਏ ਤੇ ਦਿਤੀ ਸੀ। ਪਹਿਲਾਂ ਪਹਿਲ ਤਾਂ ਅਸਾਂ ਇਹ ਸੁਣਿਆ ਕਿ ਗੁਲਾਮ ਨਬੀ ਖ਼ਾਕਰੋਬਾਂ ਦੇ ਦਰਵਾਜ਼ੇ ਕਸਾਈ ਦਾ ਕੰਮ ਕਰਨ ਲਗ ਪਿਆ ਹੈ, ਪਰ ਜਦੋਂ ਮੈਂ ਉਸ ਨੂੰ ਕੋਤਵਾਲੀ ਦੀ ਛੱਤ ਥਲੇ ਇਸ ਦੁਰਦਸ਼ਾ ਵਿਚ ਦੇਖਿਆ ਤਾਂ ਮੈਂ ਉਸ ਨਾਲ ਦਿਲੋਂ ਹਮਦਰਦੀ ਕੀਤੀ ਤੇ ਇਸ ਗੱਲ ਦੇ ਪੁਛਣ ਲਈ ਉਤਾਵਲਾ ਸਾਂ ਕਿ ਕਿਨ੍ਹਾਂ ਕਾਰਨਾਂ ਕਰ ਕੇ ਉਸ ਨੂੰ ਮੰਗਣਾ ਪਿਆ।

ਗੁਲਾਮ ਨਬੀ ਨੂੰ ਵੀ ਸ਼ਾਇਦ ਆਪਣੇ ਨੇੜੇ ਕਿਸੇ ਓਪਰੇ ਆਦਮੀ ਦੇ ਆਉਣ ਦਾ ਪਤਾ ਲਗ ਗਿਆ ਸੀ। ਉਸ ਦੇ ਸਾਰੇ

੨੧੮