ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/197

ਇਹ ਸਫ਼ਾ ਪ੍ਰਮਾਣਿਤ ਹੈ

ਬੁਢੀ ਹੋ ਗਈ ਸੀ ਤੇ ਆਪਣੇ ਛਾਬੇ ਨੂੰ ਆਪਣੀ ਆਕੜੀ ਹੋਈ ਗਰਦਨ ਤੇ ਰੱਖ ਕੇ ਨਹੀਂ ਸੀ ਆਉਂਦੀ। ਹੁਣ ਉਹ ਛਾਬੇ ਨੂੰ ਕਛ ਵਿਚ ਮਾਰ ਕੇ ਲੰਗੜਾਂਦੀ ਹੋਈ ਚਲਦੀ ਸੀ ਤੇ ਉਸ ਦੀ ਆਵਾਜ਼, 'ਆਲੇ ਭੋਲੇ ਲੈ ਲਓ' ਅਨ ਸੁਣੀ ਹੀ ਹਵਾ ਵਿਚ ਗੁੰਮ ਹੋ ਜਾਂਦੀ ਸੀ। ਉਸ ਦੀ ਜਵਾਨੀ ਦੇ ਸਮੇਂ ਦੇ ਮੁੰਡੇ ਹੁਣ ਪਤਾ ਨਹੀਂ, ਕਿਥੇ ਚਲੇ ਗਏ ਸਨ। ਗਲੀ ਦੇ ਵਿਚ ਨਵੇਂ ਮੁੰਡੇ ਕੁੜੀਆਂ ਆ ਗਏ ਸਨ ਤੇ ਆਸ ਪਾਸ ਦੇ ਮਕਾਨ ਵਿਚ ਰਹਿਣ ਵਾਲਿਆਂ ਦੇ ਪ੍ਰਵਾਰ ਮੈਨੂੰ ਓਪਰੇ ਓਪਰੇ ਲਗਦੇ ਸਨ। ਸਾਡੀ ਗਲੀ ਵਿਚ ਬਹੁਤ ਸਾਰੇ ਨੌਹਰੀਏ ਰਹਿੰਦੇ ਸਨ, ਪਰ ਸ਼ਹਿਰ ਦੇ ਦੂਸਰੇ ਹਿਸਿਆਂ ਦੇ ਧਨਾਢ ਖਤਰੀਆਂ ਨੇ ਆ ਕੇ ਕਪੜੇ ਦੇ ਬਿਉਪਾਰ ਨੂੰ ਆਪਣੇ ਹਥ ਵਿਚ ਲੈ ਲਿਆ ਸੀ। ਇਹਨਾਂ ਖਤਰੀਆਂ ਦੇ ਮੁੰਡੇ ਕੁੜੀਆਂ ਨੂੰ ਇਸ ਗਗੜੀ ਦੇ ਆਲੇ ਭੋਲੇ ਚੰਗੇ ਨਹੀਂ ਸਨ ਲਗਦੇ। ਉਹ ਤਾਂ ਸਾਡੀ ਗਲੀ ਦੇ ਇਕ ਨਵੇਂ ਛਾਬੜੀ ਵਾਲੇ ਦੇ ਅਗੇ ਪਿਛੇ ਫਿਰਦੇ ਰਹਿੰਦੇ ਸਨ।

ਇਹ ਨਵਾਂ ਛਾਬੜੀ ਵਾਲਾ ਦੁਨੀਆਂ ਭਰ ਦੀਆਂ ਚੀਜ਼ਾਂ ਵੇਚਦਾ ਸੀ। ਗਲੀ ਦੇ ਬਾਲ ਬਚੇ ਇਸ ਨੂੰ ਚੁਰਨ ਵਾਲਾ ਭਾਈ ਆਖਦੇ ਸਨ।

ਉਹ ਆਪਣੇ ਸਿਰ ਉਤੇ ਚੌੜੇ ਪਸਾਰ ਵਾਲਾ ਛਾਬਾ ਚੁਕ ਕੇ ਦੁਪਹਿਰਾਂ ਵੇਲੇ ਗਲੀ ਵਿਚ ਆਉਂਦਾ ਸੀ। ਉਸ ਦੇ ਛਾਬੇ ਦੀ ਵਲਗਣ ਨਾਲ ਇਕ ਰੱਸੀ ਨਾਲ ਬਝੇ ਹੋਏ ਜਾਪਾਨੀ ਭੁਕਾਨੇ ਲਮਕੇ ਹੁੰਦੇ ਸਨ। ਇਹਨਾ ਭੂਕਾਨਿਆਂ ਦੇ ਖਿਲਾਰ ਦੇ ਨਾਲ ਨਾਲ ਇਕ ਜਿਸਤਰੰਗੀ ਜ਼ੰਜੀਰੀ ਨਾਲ ਲਮਕੇ ਹੋਏ ਰਬੜ ਜਾਂ ਮਸਾਲੇ ਦੇ ਖਡੌਣੇ ਹੁੰਦੇ ਸਨ। ਇਹਨਾਂ ਤੋਂ ਛੁਟ ਛਾਬੇ ਦੇ ਪਸਾਰ ਵਿਚ ਚੂਰਨ ਦੇ ਵਰਕਾਂ ਵਾਲੇ ਛੋਟੇ ਛੋਟੇ ਢੋਰਾਂ ਦੇ ਵਿਚਕਾਰ

੨੧੨