ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/189

ਇਹ ਸਫ਼ਾ ਪ੍ਰਮਾਣਿਤ ਹੈ

ਤੇ ਆਣ ਕੇ ਸਾਨੂੰ ਦੇ ਦਿੱਤੇ।

ਮੈਂ ਆਪਣੀ ਦੋਸਤ ਤੋਂ ਅੰਗਰੇਜ਼ੀ ਵਿਚ ਪੁਛਿਆ ਕਿ ਕੀ ਉਸਨੇ ਬੁਢੇ ਟਾਂਗੇ ਵਾਲੇ ਨੂੰ ਦਸਿਆ ਸੀ ਕਿ ਉਹਦੀ ਇਕ ਬਚੀ ਹੈ।

"ਨਹੀਂ, ਇਹਦਾ ਜ਼ਿਕਰ ਬਿਲਕੁਲ ਨਹੀਂ ਆਇਆ।"

ਅਸੀਂ ਖੈਰ ਇਹਦਾ ਕੋਈ ਜ਼ਿਆਦਾ ਖ਼ਿਆਲ ਨਾ ਕੀਤਾ। ਤੇ ਇਹ ਸੋਚ ਕੇ ਕਿ ਬਚੇ ਲਈ ਇਕ ਚੀਜ਼ ਜਿਹੜੀ ਅਸੀਂ ਭਲ ਰਹੇ ਸਾਂ ਚੰਗਾ ਹੋਇਆ ਜੋ ਟਾਂਗੇ ਵਾਲੇ ਨੇ ਯਾਦ ਕਰਵਾ ਦਿਤੀ ਹੈ, ਚੁਪ ਰਹੇ।

ਟਾਂਗਾ ਟੁਰ ਪਿਆ। ਟਾਂਗਾ ਫੇਰ ਸਬਜ਼ੀ ਮੰਡੀ ਤੋਂ ਗੁਜ਼ਰਿਆ, ਫੇਰ ਕਿਲ੍ਹੇ ਵਰਗੀ ਚੜ੍ਹਾਈ ਚੜ੍ਹਿਆ, ਫੇਰ ਕੋਤਵਾਲੀ ਦੇ ਬਾਹਰ ਗੇਟ ਤੇ ਰੁਕਿਆ, ਫੇਰ ਮੈਂ ਇਕੱਲਾ ਉਤਰਿਆ ਤੇ ਤੇਜ਼ ਤੇਜ਼ ਫੇਰ ਅੰਦਰ ਚਲਾ ਗਿਆ। ਮੇਰੀ ਦੋਸਤ ਬਾਹਰ ਟਾਂਗੇ ਵਿਚ ਹੀ ਸੀ। ਕੋਈ ਅੱਧਾ ਘੰਟਾ ਮੈਂ ਅੰਦਰ ਲਾ ਕੇ ਬਾਹਰ ਆਇਆ ਤੇ ਆਹਿਸਤਾ ਜਹੇ ਆਪਣੀ ਸਾਥਣ ਨੂੰ ਦਸਿਆ ਕਿ ਉਹ ਲੋਕ ਉਂਝ ਹੀ ਇਲੂ-ਮਿਲੂ ਕਰ ਰਹੇ ਸਨ। ਉਹਨਾਂ ਦਾ ਮਤਲਬ ਸੀ ਕਿ ਉਹਨਾਂ ਦੀ ਤਲੀ ਤੇ ਕੁਝ ਧਰਿਆ ਜਾਵੇ। ਮੇਰੇ ਦੋਸਤ ਦੇ ਅਸੂਲ ਕੁੱਝ ਸਖ਼ਤ ਕਿਸਮ ਦੇ ਹਨ। ਅਸੀਂ ਸੋਚ ਹੀ ਰਹੇ ਸਾਂ ਕਿ ਬੁਢਾ ਟਾਂਗੇ ਵਾਲਾ ਕੜਕ ਉਠਿਆ, ਪੈਸੇ ਨਾ ਖਨਜ਼ੀਰ ਦਿਆਂ ਉਹਨਾਂ ਦੇ ਮੂੰਹ ਵਿਚ, ਟੁਰ ਪੁਤਰਾ ਤੂੰ ਮੇਰੇ ਨਾਲ। ਮੈਂ ਗੋੜ ਕੇ ਨਾ ਕੰਮ ਕਰਵਾਵਾਂ ਇਨਾਂ ਲੁਚਿਆਂ ਤੋਂ।

ਬੁਢਾ ਟਾਂਗੇ ਵਾਲਾ ਮੇਰੇ ਨਾਲ ਅੰਦਰ ਚਲਾ ਗਿਆ। ਇਕ ਉਹਦੇ ਪਿੰਡ ਦਾ ਆਦਮੀ ਉਥੇ ਨੌਕਰ ਸੀ। ਉਸ ਨੂੰ ਫੜਕੇ ਉਸ

੨੦੪