ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/150

ਇਹ ਸਫ਼ਾ ਪ੍ਰਮਾਣਿਤ ਹੈ

ਸੀ। ਸਮਝੌਤੇ ਨਾਲ ਹੁਲਕਰ ਦੀ ਸਹਾਇਤਾ ਭੀ ਹੋ ਗਈ, ਕਿਉਂਕਿ ਉਹ ਲੇਕ ਦੇ ਸ਼ਕੰਜੇ 'ਚੋਂ ਬਚ ਗਿਆ ਤੇ ਪੰਜਾਬ ਤੋਂ ਆਫ਼ਤ ਭੀ ਟਲ ਗਈ।
ਇਸ ਦੇ ਉਪ੍ਰੰਤ ਮਹਾਰਾਜ ਸਾਹਿਬ ਆਪਣੇ ਰਾਜ ਨੂੰ ਪੱਕੇ ਪੈਰਾਂ ਤੇ ਕਰਨ ਲਈ ਜੁਟ ਗਏ ਤੇ ਪਰਜਾ ਦੇ ਸੁਖ ਦੀਆਂ ਤਜਵੀਜ਼ਾਂ ਸੋਚਣ ਲਗੇ ਅਤੇ ਨਾਲੋ ਨਾਲ ਆਪਣੇ ਰਾਜ ਨੂੰ ਵਧਾਉਣ ਲਈ ਯੋਗ ਪ੍ਰਬੰਧ ਕਰਦੇ ਗਏ।

ਇਹਨਾਂ ਦਿਨਾਂ ਵਿਚ ਫ਼ਰਾਂਸ ਵਿਚ ਨੈਪੋਲੀਅਨ ਬੜੇ ਜ਼ੋਰਾਂ ਵਿਚ ਸੀ, ਜਿਸ ਕਰਕੇ ਅੰਗਰੇਜ਼ ਤਰਾਹ ਤਰਾਹ ਕਰ ਰਹੇ ਸਨ ਨੈਪੋਲੀਅਨ ਦਾ, ਕਿਹਾ ਜਾਂਦਾ ਹੈ, ਖ਼ਿਆਲ ਸੀ ਕਿ ਰੂਸ ਨਾਲ ਸੁਲਹ ਕਰ ਕੇ ਤੁਰਕਾਂ ਤੇ ਈਰਾਨੀਆਂ ਦੀ ਸਹਾਇਤਾ ਨਾਲ ਹਿੰਦੁਸਤਾਨ ਤੇ ਹੱਲਾ ਕਰੇ, ਜਿਸ ਕਰਕੇ ਅੰਗਰੇਜ਼ਾਂ ਨੂੰ ਬਹੁਤ ਡਰ ਪੈ ਰਿਹਾ ਸੀ। ਉਹਨਾਂ ਇਸ ਲਈ ਅਗਾਊਂ ਬਾਨ੍ਹਣੂ ਬੰਨ੍ਹਣ ਲਈ ਅਡ ਅਡ ਦਸਾਂ ਨਾਲ ਮਿਤ੍ਰਤਾ ਦੇ ਸਬੰਧ ਪੈਦਾ ਕਰਨ ਲਈ ਆਪਣੇ ਸਫੀਰ ਭੇਜੇ। ਮਿ: ਚਾਰਲਸ ਮੈਟਕਾਫ਼ ਆਪਣੀ ਸਰਕਾਰ ਵਲੋਂ ਬਹੁਤ ਸਾਰੇ ਤੋਹਫ਼ੇ, ਇਕ ਅਗ੍ਰੇਜ਼ੀ ਗੱਡੀ, ਇਕ ਘੋੜਿਆਂ ਦੀ ਜੋੜੀ, ਤਿੰਨ ਹਾਥੀ, ਸੁਨਹਿਰੀ ਜੜਤ ਵਾਲੇ ਹੌਦੇ ਤੇ ਝੂਲੇ ਆਦਿ ਲੈ ਕੇ ਮਹਾਰਾਜਾ ਸਾਹਿਬ ਦੀ ਮੁਲਾਕਾਤ ਲਈ ਆਇਆ। ਉਸ ਦੇ ਲਾਹੌਰ ਪੁਜਣ ਤੋਂ ਪਹਿਲਾਂ ਹੀ ਮਹਾਰਾਜਾ ਸਾਹਿਬ ਕਸੂਰ ਆ ਗਏ। ਇਥੇ ੧੧ ਸਤੰਬਰ ੧੮੦੮ ਨੂੰ ਮੈਟਕਾਫ਼ ਨੇ ਮਹਾਰਾਜਾ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਕਈ ਮਹੀਨੇ ਬਾਦ ੨੫ ਅਪ੍ਰੈਲ ੧੯੦੯ ਨੂੰ ਮਹਾਰਾਜਾ ਨੇ ਸਰਕਾਰ ਅੰਗ੍ਰੇਜ਼ੀ ਨਾਲ ਮਿਤ੍ਰਤਾ ਦਾ ਅਹਿਦਨਾਮਾ ਪ੍ਰਵਾਨ ਕੀਤਾ।

੧੬੫