ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/142

ਇਹ ਸਫ਼ਾ ਪ੍ਰਮਾਣਿਤ ਹੈ

ਗਏ, 'ਬੇ-ਦਾਵਾ' ਲਿਖ ਕੇ ਦੇ ਗਏ। ਪਰ ਉਹਨਾਂ ਵਾਸਤੇ ਭੀ ਸਤਿਗੁਰੂ ਦੇ ਘਰ ਵਿਚ ਸਦਾ ਲਈ ਦਰਵਾਜ਼ਾ ਬੰਦ ਨਹੀਂ ਸੀ ਕੀਤਾ ਗਿਆ। ਪਰਵਾਰ ਵਿਛੁੜਿਆ, ਹਜ਼ਾਰਾਂ ਸਿੰਘ ਸ਼ਹੀਦ ਹੋਏ, ਸਾਹਿਬਜ਼ਾਦੇ ਸ਼ਹੀਦ ਹੋਏ, ਖੁਦ ਹਜ਼ੂਰ ਨੂੰ ਕਈ ਕੋਹ ਪੈਂਡਾ ਨੰਗੀ ਪੈਰੀਂ ਝਾੜੀਆਂ ਵਿਚੋਂ ਦੀ ਕਰਨਾ ਪਿਆ। ਪਰ, ਉਹ 'ਬੇ-ਦਾਵੇ' ਵਾਲਾ ਕਾਗਜ਼ ਛਾਤੀ ਦੇ ਨਾਲ ਰਖਿਆ ਕਿ ਮੁੜ ਆਇਆਂ ਨੂੰ ਗਲੇ ਲਾਉਣਾ ਹੈ ਤੇ ਕਾਗਜ਼ ਪਾੜਨਾ ਹੈ।
ਜਦੋਂ ਅਸੀਂ 'ਅੰਮ੍ਰਿਤ' ਦੀ ਮਰਯਾਦਾ ਵਲ ਤੱਕਦੇ ਹਾਂ, ਇਸ ਵਿੱਚ ਇਸ ਔਕੜ ਦੇ ਸੁਲਝਣ ਵਾਸਤੇ ਆਸ ਦੀਆਂ ਕਿਰਨਾਂ ਦਿਸਦੀਆਂ ਹਨ। 'ਅੰਮ੍ਰਿਤ' ਛਕਣ ਵੇਲੇ ਸਿਖ ਆਪਣੇ ਆਤਮਾ ਨੂੰ ਗੁਰਬਾਣੀ ਦੀ ਰਾਹੀਂ ਸੁਚੇ ਤੇ ਪਵਿਤ੍ਰ ਖ਼ਿਆਲ ਦੀ ਨਿਤ ਖ਼ੁਰਾਕ ਦੇਣ ਦਾ ਇਕਰਾਰ ਕਰਦਾ ਹੈ, ਅਤੇ 'ਪਰ ਤਨ' ਤੇ ਪਰ ਧਨ' ਤੋਂ ਬਚ ਕੇ ਇਖ਼ਲਾਕ ਨੂੰ ਭੀ ਉਚਾ ਰਖਣ ਦਾ ਇਕਰਾਰ ਕਰਦਾ ਹੈ।
ਪਰ ਬੰਦਾ ਭੁਲਣਹਾਰ ਹੈ; ਜੇ ਇਹ ਇਕਰਾਰ ਕਰ ਕੇ ਭੀ ਕਿਤੇ ਉਕਾਈ ਖਾ ਜਾਏ, ਤਾਂ ਉਸ ਲਈ ਰਸਤੇ ਬੰਦ ਨਹੀਂ ਹੋ ਗਏ। ਜੇ ਕਲਜੁਗੀ ਸਰਦਾਰਾਂ ਦੀ ਮਾਰ ਵਿਚ ਮਨੁਖ ਕਿਤੇ ਫਸ ਜਾਏ, ਤਾਂ ਭੀ ਪ੍ਰਭੂ-ਦਰ ਹੀ ਬਚਾਉ ਦਾ ਟਿਕਾਣਾ ਹੈ। ਰਵਿਦਾਸ ਜੀ ਇਉਂ ਆਖਦੇ ਹਨ:

'ਨਾਥ ਕਛੂਅ ਨ ਜਾਨਉ। ਮਨੁ ਮਾਇਆ ਕੈ ਹਾਥਿ
ਬਿਕਾਨਉ॥੧॥ ਤੁਮ ਕਹੀਅਤ ਹਉ ਜਗਤ ਗੁਰ
ਸੁਆਮੀ॥ ਹਮ ਕਹੀਅਤ ਕਲਿਜੁਗ ਕੇ ਕਾਮੀ॥੧॥
ਰਹਾਉ॥ ਇਨ ਪੰਚਨ ਮੇਟੋ ਮਨੁ ਜੁ ਬਿਗਾਰਿਓ॥

੧੫੭