ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/131

ਇਹ ਸਫ਼ਾ ਪ੍ਰਮਾਣਿਤ ਹੈ

ਉਤਪਨ ਹੁੰਦੇ ਹੋਣ। ਬਹਾਰ ਮਾਨੋ ਜਾਨਦਾਰਾਂ ਵਿਚ ਰਸ ਤੇ ਜੀਵਨ ਦੀ ਜੁਆਰ ਹੈ ਜੋ ਸਾਲ ਵਿਚ ਇਕ ਵਾਰ ਆਉਂਦੀ ਹੈ। ਸਮੁੰਦਰਾਂ ਦੀ ਕਾਂਗ ਵਾਂਗ ਜੀਵਨ ਰਸ ਦੀ ਕਾਂਗ ਉਠਦੀ ਹੈ, ਕਿਸੇ ਵਿਚ ਬਹੁਤੀ ਕਿਸੇ ਵਿਚ ਥੋੜੀ। ਆਪਣੇ ਜੀਵਨਾਂ ਉਤੇ ਪੜਤਾਲੀ ਨਜ਼ਰ ਰਖਣ ਵਾਲੇ ਖੋਜੀ ਤੇ ਖ਼ਬਰਦਾਰ ਬੰਦੇ ਵੇਖ ਸਕਦੇ ਹਨ ਕਿ ਕਿਵੇਂ ਸਰੀਰ ਉਤੇ ਰੁਤਾਂ ਦੇ —— ਸਰਦੀ ਗਰਮੀ ਅੱਡਰੀ ਛੱਡ ਕੇ —— ਅਸਰ ਹੁੰਦੇ ਹਨ। ਬਹਾਰ ਦੀ ਰੁਤੇ ਆਮ ਤੌਰ ਤੇ ਕਿਉਂਕਿ ਹਰ ਜਾਨਦਾਰ ਵੇਗ ਵਿਚ ਆਉਂਦਾ ਹੈ। ਨਵੇਂ ਮਨਸੂਬੇ ਬੜੇ ਘੜੇ ਜਾਂਦੇ ਹਨ, ਨਵੇਂ ਕੰਮ ਅਰੰਭ ਹੁੰਦੇ ਹਨ, ਮੌਦੇ ਵਧੇਰੇ ਹੁੰਦੇ ਹਨ, ਵਿਆਹ ਸ਼ਾਦੀਆਂ, ਮੇਲ ਜੋਲਾਂ, ਯਾਰੀਆਂ ਦੋਸਤੀਆਂ ਦੇ ਉਪਾਇ ਵਧ ਹੁੰਦੇ ਹਨ।

ਮਨੁੱਖੀ ਉਲਾਸ ਨੂੰ ਡਕ ਕੇ ਰੱਖਣਾ ਭੀ ਚੰਗਾ ਨਹੀਂ। ਹਰ ਇਕ ਕੁਦਰਤੀ ਉਮੰਗ ਤੇ ਰੌ ਲਈ ਪ੍ਰਫੁਲਤ ਹੋ ਕੇ ਖਿੜਨ ਦਾ ਮੌਕਾ ਚਾਹੀਦਾ ਹੈ। ਜਿਸ ਤਰਹ ਮਨੁੱਖ ਦੀ ਸਰੀਰਕ ਸ਼ਕਤੀ ਦੀ ਵਰਤੋਂ ਲਈ ਥਾਂ ਤੇ ਸਮਾਂ ਚਾਹੀਦਾ ਹੈ ਏਸੇ ਤਰਹ ਬਹਾਰ ਦੇ ਅਸਰ ਨੂੰ ਜੋ ਆਦਮੀ ਇਸਤਰੀ ਉਤੇ ਅਵੱਸ਼ ਹੁੰਦਾ ਹੈ ਕੁਦਰਤੀ ਤੇ ਯੋਗ ਰਾਹ ਨਿੱਕਲਣ ਤੇ ਵਗਣ ਲਈ ਅਵਸਰ ਮਿਲਣਾ ਚਾਹੀਦਾ ਹੈ। ਬਹਾਰ ਰੁੱਤ ਦੇ ਜਿੰਨੇ ਦਿਨ ਤਿਉਹਾਰ ਹਨ ਸਭ ਦਾ ਏਹੋ ਆਸ਼ਾ ਹੈ। ਧਰਮ ਤੇ ਸ਼ਰਮ ਦੇ ਠੇਕੇਦਾਰ ਮੁਲਾਣੇ ਭਾਈ ਤੇ ਬ੍ਰਾਮਣ ਭਾਵੇਂ ਕੁਛ ਕਹਿਣ ਮਨੁੱਖੀ ਸਰੀਰ ਕੁਦਰਤ ਦੇ ਸਾਂਚੇ ਤੋਂ ਬਾਹਰ ਨਹੀਂ ਹੋ ਸਕਦਾ ਤੇ ਕੁਦਰਤ ਸਾਲ ਵਿਚ ਇਕ ਵਾਰ ਜ਼ਰੂਰ ਠਾਠਾਂ ਦੀ ਸ਼ਕਲ ਵਿਚ ਹਰ ਜੀਵ ਹਰ ਸਰੀਰ ਵਿਚ ਉਠਦੀ ਹੈ ਏਨ੍ਹਾਂ ਠਾਠਾਂ ਨੂੰ ਲੁਕਾ ਕੇ ਦੱਬੀ ਰੱਖੋ ਯਾ ਸਰੀਰ ਫੁੱਟੇਗਾ ਤੇ ਯਾ ਅੱਗੇ ਨੂੰ ਸਰੀਰ ਵਿਚ ਬਹਾਰ ਮੰਨਣ ਦੀ

੧੪੬