ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/115

ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਵੇਲੇ ਆਪਣੇ ਆਪ ਨੂੰ ਫੁਰਸਤ ਹੋਈ, ਆਣ ਸਿਰ ਤੇ ਸਵਾਰ ਹੋਏ...ਅਸੀਂ ਕੋਈ ਵਾਈਸਰਾਏ ਨਹੀਂ, ਬਾਦਸ਼ਾਹ ਨਹੀਂ ਤੇ ਨਾ ਹੀ ਪਟਵਾਰੀ ਆਂ..ਨਾ ਹੀ ਕੋਈ ਅਮੀਰ ਯਾ ਹਾਕਮ ਆਂ... ਫੇਰ ਪਤਾ ਨਹੀਂ ਸਾਨੂੰ ਕਿਓਂ ਗੁੜ ਸਮਝ ਕੇ ਪ੍ਰੇਮੀ ਪਿਆਰੇ ਮੱਖੀਆਂ ਵਾਂਗ ਹਰ ਵੇਲੇ ਭਿਣ ਭਿਣ ਕਰਦੇ ਰਹਿੰਦੇ ਨੇ? ਪਾਠਕੋ, ਜੇ ਕੋਈ ਚਾਰ ਦਿਨ ਸਾਡੀ ਕਲਮ ਦੇ ਆਨੰਦ ਲੈਣੇ ਜੇ ਤਾਂ ਰਲ ਕੇ ਆਖੋ ਉੱਚੀ ਸਾਰੀ 'ਸੂਮ ਜਾਏ!' ਯਾਨੀ ਕਿ ਕੋਈ 'ਮੁਲਾਕਾਤੀ' ਬਿਨਾ ਵਕਤ ਮੁਕੱਰਰ ਕੀਤੇ ਕਿਸੇ ਦੇ ਘਰ ਜਾਕੇ ਉਸਦਾ ਵਕਤ ਨਾ ਗਵਾਏ......ਬੱਸ ਏਹੋ ਮੇਰੀ ਬਾਤ.....ਤੇ ਹਾਇ ਰਬਾ, ਔਹ ਆ ਗਿਆ ਜੇ ਕੋਈ ਕਰਨ ਮੁਲਾਕਾਤ....



*

੧੩੭