ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਜੋਧ ਸਿੰਘ

*

ਪ੍ਰੇਮ

ਇਹ ਪਦ ਲਿਖਣ ਵਿਚ ਤਾਂ ਦੋ ਅੱਖਰਾਂ ਦਾ ਜੋੜ ਤੇ ਨਿੱਕਾ ਜੇਹਾ ਪਦ ਹੈ ਪਰ ਵਰਤੋਂ ਵਿਚ ਇਸ ਦੇ ਸਿੱਟੇ ਵਡੇ ਤੋਂ ਵਡੇ ਤੇ ਅਸਚਰਜ ਤੋਂ ਅਸਚਰਜ ਨਿਕਲਦੇ ਹਨ। ਜੀਵ ਨੂੰ ਆਪਣੇ ਮਾਲਕ ਤਕ ਪੁਚਾਣ ਦਾ ਸਭ ਤੋਂ ਵਡਾ ਵਸੀਲਾ ਇਹ ਹੀ ਦਸਿਆ ਗਿਆ ਹੈ:

"ਸਾਚ ਕਹੌ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਯੌ ਤਿਨ ਹੀ ਪ੍ਰਭੁ ਪਾਯੋ।"

ਪਰ ਮਨੁਖਾਂ ਦਾ ਆਮ ਕਾਇਦਾ ਹੈ ਕਿ ਜੋ ਪਦ ਉਹ ਬਹੁਤਾ ਵਰਤਦੇ ਹਨ ਉਸ ਦਾ ਅਸਲੀ ਮਤਲਬ ਬਹੁਤ ਘਟ ਸਮਝਦੇ ਹਨ।

ਆਮ ਮਨੁਖਾਂ ਨੇ ਤਾਂ ਪ੍ਰੇਮ ਨੂੰ ਆਪਣੇ ਸੁਆਰਥ ਸਿੱਧ ਕਰਨ ਦਾ ਇਕ ਵਸੀਲਾ ਬਣਾਇਆ ਹੋਇਆ ਹੈ। ਇਕ ਮਨੁਖ

੧੧੮