ਪੰਨਾ:ਚੂੜੇ ਦੀ ਛਣਕਾਰ.pdf/97

ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਅਗਲਾ ਵਰਕਾ ਫੋਲ

ਕਿਉਂ ਨੀਵੀਆਂ ਚੰਨਾਂ ਪਾ ਲਈਆਂ,
ਇਕ ਵਾਰੀ ਹਸ ਕੇ ਬੋਲ।
ਹੁਣ ਕਿਉਂ ਪਰੇ ਹਟਾਨੈਂ ਚੰਨਾਂ,
ਸਾਨੂੰ ਦਿਲ ਦੀ ਤਕੜੀ ਤੋਲ।
ਠਗੀਆਂ, ਕਰਕੇ ਠਗ ਲਿਉਈ,
ਕਰ ਕਰ ਆਪ ਕਲੋਲ।
ਜ਼ਹਿਰ ਵਲੇਟੀ ਖੰਡ ਵਿਚ,
ਅਸੀਂ ਫਸ ਗਏ ਅਨਭੋਲ।
ਕਸਮ ਤੈਨੂੰ ਵੇ ਸਾਡੀ ਚੰਨਾ,
ਤੂੰ ਦਿਲ ਦੀ ਘੁੰਡੀ ਖੋਲ੍ਹ।
ਪਹਿਲਾਂ ਸੁਣ, ਲੈ ਬੋਲ ਅਸਾਡੜੇ,
ਤੂੰ ਪਿਛੋਂ ਕਰੀਂ ਪੜਚੋਲ।

੯੮