ਪੰਨਾ:ਚੂੜੇ ਦੀ ਛਣਕਾਰ.pdf/95

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਉਡੀਕਾਂ



ਕੀ ਹਰਜ਼ ਸੀ ਮਾਹੀਆ ਦਸ ਤੇ ਸਹੀ,
ਜੇ ਛੁਟੀ ਲੈ ਕੇ ਆ ਜਾਂਦੇ।
ਮੇਰੀ ਆਸਾਂ ਵਾਲੀ ਕੁਟੀਆਂ ਅੰਦਰ,
ਜੇ ਦੀਵੇ ਦੋ ਜਗਾ ਜਾਂਦੇ।
ਸਧਰ ਦਿਲ ਦੀ ਲਹਿ ਜਾਂਦੀ,
ਜੇ ਹਸ ਕੇ ਤੁਸੀਂ ਬੁਲਾ ਜਾਂਦੇ।
ਕੀ ਲੋੜ ਸੀ ਵੈਦ ਹਕੀਮਾਂ ਦੀ,
ਜੇ ਦਿਲ ਦਾ ਦਰਦ ਵੰਡਾ ਜਾਂਦੇ।
ਜੇ ਬੋਲਣ ਤੋਂ ਦਿਲ ਝਕਦਾ ਸੀ,
ਲਿਖ ਚਿਠੀ ਹਥ ਫੜਾ ਜਾਂਦੇ।
ਕਦੇ ਕਿਸਮਤ ਮੇਰੀ ਹਰਦੀ ਨਾ,
ਜੇ ਦੋ ਕੂ ਲੀਕਾਂ ਵਾਹ ਜਾਂਦੇ।

੯੬