ਪੰਨਾ:ਚੂੜੇ ਦੀ ਛਣਕਾਰ.pdf/82

ਇਹ ਸਫ਼ਾ ਪ੍ਰਮਾਣਿਤ ਹੈ

ਪਰੇਸ਼ਾਨੀਆਂ

ਕਛੇ ਮਾਰ ਕਿਤਾਬਾਂ ਉਹ ਜਾ ਰਹੇ ਨੇ,
ਹਥ ਫੜੀਆਂ ਦਵਾਤ ਤੇ ਕਾਨੀਆਂ ਨੇ।

ਹਥੀਂ ਘੜੀ ਹੈ ਸੁਨੈਹਰੀ ਚੈਨ ਉਸ ਦਾ,
ਗਲ ਮੋਤੀਆਂ ਵਾਲੀਆਂ ਗਾਨੀਆਂ ਨੇ।

ਧੌਣ ਵਾਂਗ ਕਬੂਤਰੀ ਖਮ ਖਾਵੇ,
ਸਰੂ ਵਰਗੀਆਂ ਸੋਹਲ ਜਵਾਨੀਆਂ ਨੇ।

ਅੱਖਾਂ ਹਰਨੀ ਦੇ ਵਾਗਰਾਂ ਭਰਨ ਚੁੰਗੀ,
ਮੇਰੇ ਯਾਰ ਦੀਆਂ ਇਹੋ ਨਿਸ਼ਾਨੀਆਂ ਨੇ।

ਟੋਏ ਪੈਂਦੇ ਨੇ ਹਸਦਿਆਂ ਵਿਚ ਠੋਡੀ,
ਹਰ ਗਲ ਦੇ ਵਿਚ ਹੈਰਾਨੀਆਂ ਨੇ।

੮੩