ਪੰਨਾ:ਚੂੜੇ ਦੀ ਛਣਕਾਰ.pdf/79

ਇਹ ਸਫ਼ਾ ਪ੍ਰਮਾਣਿਤ ਹੈ

ਹਾਉਕੇ ਤੇ ਹਟਕੋਰੇ



ਚੂੜੇ ਦੀ ਛਣਕਾਰ ਸੁਨ ਕੇ,
ਖੁਲਦੀ ਅੱਖ ਪਿਆਰਾਂ ਦੀ।
ਹਾਉਕੇ ਤੇ ਹਟਕੋਰੇ ਸੁਨ ਕੇ,
ਹੋਸ਼ ਭੁਲੇ ਦਿਲਦਾਰਾਂ ਦੀ।
ਚੁਪ ਚੁਪੀਤੇ ਬੈਠੇ ਰਹਿਣਾ,
ਜਿਉਂ ਘੁਗੀ ਠਠਿਆਰਾਂ ਦੀ।
ਦਰਦ ਕਹਾਣੀ ਸੁਣੋ ਵੇ ਲੋਕੋ,
ਅਜ ਫੁਲਾਂ ਤੇ ਖਾਰਾਂ ਦੀ।
ਕਲੀਆਂ ਨਾਲੋਂ ਫੁਲ ਵਖ਼ਰੇ,
ਬੇ-ਕਦਰੀ ਹੋਈ ਗੁਲਜ਼ਾਰਾਂ ਦੀ।
ਰਾਂਝਣ ਪਿਛੇ ਹੋਈ ਬਾਵਰੀ,
ਹੀਰ ਲੱਖਾਂ ਤੇ ਹਜ਼ਾਰਾਂ ਦੀ।

੮੦