ਪੰਨਾ:ਚੂੜੇ ਦੀ ਛਣਕਾਰ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਜਵਾਬ ਰਾਂਝਾ



ਹਸ ਕੇ ਕਿਆ ਰਾਂਝਣ ਨੇ ਲੋਕੋ
ਬੂਹੇ ਯਾਰ ਦੇ ਔਣਾ ਪੈਂਦਾ ਏ।
ਕੀ ਜਾਣੋ ਤੁਸੀਂ ਸਾਰ ਇਸ਼ਕ ਦੀ
ਕੀਤਾ ਕੌਲ ਨਿਬਾਹੁਣਾ ਪੈਂਦਾ ਏ।
ਮਹਿਬੂਬਾਂ ਦੇ ਦਰਸ਼ਨ ਖਾਤਰ
ਗਲੀ ਗਲੀ ਵਿਚ ਭੌਂਣਾ ਪੈਂਦਾ ਏ।
ਭੀੜ ਬਣੀ ਤੇ ਔਖੇ ਵੇਲੇ
ਯਾਰ ਨੂੰ ਕਦੇ ਅਜ਼ਮੌਣਾ ਪੈਂਦਾ ਦੇ।

੭੪