ਪੰਨਾ:ਚੂੜੇ ਦੀ ਛਣਕਾਰ.pdf/72

ਇਹ ਸਫ਼ਾ ਪ੍ਰਮਾਣਿਤ ਹੈ


ਅਸਾਂ ਆਪਣੇ ਫ਼ਰਜ਼ ਨੂੰ ਪਾਲਿਆ ਏ,
ਬੱਚੀ ਆਪਣੇ ਫ਼ਰਜ਼ ਨਿਬਾਹਣੇ ਨੇ ਤੂੰ।
ਤੇਰੀ ਜ਼ਿੰਦਗੀ ਦੇ ਵਾਰਸ ਬਣੇ ਜਿਹੜੇ,
ਓਹ ਵੀ ਮਾਪੇ ਅਜ ਮਾਪੇ ਬਨਾਣੇ ਨੇ ਤੂੰ।

ਬੱਚੀ ਰੁਗ ਪਿਆਰ ਦੇ ਭਰੇ ਜਾਂਦੇ,
ਤੇਰੀਆਂ ਵੇਖ ਕੇ ਅਜ ਪਟਾਰੀਆਂ ਨੂੰ।
ਰੋਸ਼ਨਦਾਨਾਂ ਦੇ ਘੰਡ ਨਹੀਂ ਕਿਸੇ ਝਾੜੇ,
ਨਹੀਂ ਖੋਲ੍ਹਿਆ ਕਿਸੇ ਅਜ ਬਾਰੀਆਂ ਨੂੰ
ਛਮ ਛਮ ਵੇਖ ਸਹੇਲੀਆਂ ਰੋਂਦੀਆਂ ਨੇ,
ਤੇਰੀਆਂ ਵੇਖ ਕੇ ਬਾਗ਼ ਫੁਲਕਾਰੀਆਂ ਨੂੰ।
ਡੋਲੀ ਦੇਸ ਬਿਗਾਨੇ ਨੂੰ ਜਾ ਰਹੀ ਏ,
ਪੇਕੀਆਂ ਛਡ ਕੇ ਮਹਿਲ ਅਟਾਰੀਆਂ ਨੂੰ।

ਵਸੀਂ ਸੌਹਰਿਆਂ ਦੇ ਸੋਹਣੇ ਬਾਗ਼ ਅੰਦਰ,
ਸੌਣ ਮਾਹ ਦੀ ਬਚੀਏ ਝੜੀ ਹੋ ਕੇ।
ਸਾਨੂੰ ਮਿੰਟ ਸਕਿੰਟ ਦਾ ਪਤਾ ਦੇਵੀ,
ਆਪਣੇ ਪਤੀ ਦੇ ਹੱਥ ਦੀ ਘੜੀ ਹੋ ਕੇ।

੭੩