ਪੰਨਾ:ਚੂੜੇ ਦੀ ਛਣਕਾਰ.pdf/61

ਇਹ ਸਫ਼ਾ ਪ੍ਰਮਾਣਿਤ ਹੈ

ਭੁਲ ਗਿਆ ਸੰਤਾਲੀਆ,
ਤੈਨੂੰ ਤਰਸ ਨਾ ਆਇਆ।
ਚੰਗਾ ਸਾਡੇ ਉਤੇ,
ਹੈ ਤੂੰ ਰੋਹਬ ਜਮਾਇਆ।
ਹਿਲ ਗਿਆ ਏ ਰੋਜ਼ ਦਿਹਾੜੀ,,
ਤੇਰਾ ਪੈ ਗਿਆ ਸਾਇਆ।
ਤੂੰ ਦਾਤਾ ਦਾਤਾਰ ਹੈਂ ਕਾਹਦਾ,
ਜਿਸ ਕੋਠਾ ਕੁਲਾ ਢਾਇਆ।
ਕੀ ਕਰੀਏ ਹੁਣ ਜਾਈਏ ਕਿਥੇ,
ਤੂੰ ਹੈ ਬੜਾ ਸਤਾਇਆ।
ਏਨੀ ਗਲ ਤੇ ਦਸ ਦੇ ਰੱਬਾ,
ਤੇਰਾ ਕੀ ਗਵਾਇਆ।
ਸਾਲ ਸਾਲ ਇਮਤਿਹਾਨ ਲੈਣੈ,
ਅਗੇ ਨਹੀਂ ਅਜ਼ਮਾਇਆ।
ਉਜੜ ਗਿਆਂ ਨੂੰ ਪਿਆ ਉਜਾੜੇਂ,
ਚੰਗਾ ਤੂੰ ਵਸਾਇਆ।
ਇਸ ਦੁਨੀਆਂ ਤੋਂ ਐਵੇਂ ਚਲੇ,
ਨਾ ਪੀਤਾ ਕੁਝ ਖਾਇਆ,

੬੨