ਪੰਨਾ:ਚੂੜੇ ਦੀ ਛਣਕਾਰ.pdf/55

ਇਹ ਸਫ਼ਾ ਪ੍ਰਮਾਣਿਤ ਹੈ

ਸੜਕਾਂ ਤੇ ਰੋੜੀ ਆ

ਨਾਲੇ ਸਾਡੀ ਵੰਗ ਤੋੜੀ
ਨਾਲੇ ਉਂਗਲ ਮਰੋੜੀ ਆ।


ਸੌਦਾ ਤਕੜੀ ਤੇ ਤੋਲਿਆ ਕਰੋ

ਚੁਪ ਕੀਤੇ ਲੰਘ ਜਾਂਦੇ ਓ
ਕਦੇ ਹਸ ਕੇ ਵੀ ਬੋਲਿਆ ਕਰੋ।


ਗਡੀਆਂ ਦਾ ਕਾਲਾ ਧੂੰ

ਉਤੇ ਸਚਾ ਰੱਬ ਵਸਦਾ
ਦਿਲ ਵਿਚ ਵਸਨੈ ਤੂੰ।

੫੬