ਪੰਨਾ:ਚੂੜੇ ਦੀ ਛਣਕਾਰ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਟਪੇ



ਮੀਂਹ ਵਸੇ ਅੰਗਿਆਰਾਂ ਤੇ
ਤੁਸੀਂ ਸਾਨੂੰ ਨਹੀਂ ਮਿਲਦੇ
ਕੀਤੇ ਇਕਰਾਰਾਂ ਤੇ।


ਸਿਰ ਤੇ ਲਾਲ ਦੁਪੱਟਾ ਏ

ਤੇਰੇ ਝੂਠੇ ਇਕਰਾਰਾ ਤੋਂ।
ਦਿਲ ਹੋ ਗਿਆ ਖੱਟਾ ਏ।


ਸੌਦਾ ਤਕੜੀ ਤੇ ਤੋਲਿਆ ਕਰੋ
ਵਾਸਤਾ ਜੇ ਰੱਬ ਦਾ ਚੰਨਾਂ
ਕਦੇ ਹਸ ਕੇ ਬੋਲਿਆ ਕਰੋ।


ਠੋਡੀ ਤੇ ਤਿਲ ਮਾਹੀਆ
ਕੀਤੇ ਇਕਰਾਰਾਂ ਤੇ
ਕਦੇ ਤੇ ਮਿਲ ਮਾਹੀਆ।

੫੩