ਪੰਨਾ:ਚੂੜੇ ਦੀ ਛਣਕਾਰ.pdf/33

ਇਹ ਸਫ਼ਾ ਪ੍ਰਮਾਣਿਤ ਹੈ

ਪਥਰਾਂ ਨੂੰ ਜੋ ਮੋਮ ਬਣਾਵੇ
ਐਸਾ ਕੋਈ ਬਲਕਾਰ ਨਹੀਂ ਡਿਠਾ।
ਜਗਤ ਪੀੜਾ ਨੂੰ ਵੰਡਣ ਵਾਲਾ
ਐਸਾ ਕੋਈ ਗ਼ਮਖ਼ਾਰ ਨਹੀਂ ਡਿਠਾ।

ਬਿਨਾਂ ਕਮਾਨੋਂ ਫੌਜਾਂ ਸਾਂਭੇ
ਐਸਾ ਸਿਪਹਾਸਲਾਰ ਨਹੀਂ ਡਿਠਾ।
ਜਗ ਤੇ ਸਚੇ ਸੌਦੇ ਵਾਲਾ
ਹੁੰਦਾ ਕੋਈ ਬਿਉਪਾਰ ਨਹੀਂ ਡਿਠਾ।

ਚਪੂ ਬਿਨਾਂ ਜੋ ਪਾਰ ਲੰਘਾਵੇ
ਐਸਾ ਤਾਰਨਹਾਰ ਨਹੀਂ ਡਿਠਾ।
ਨਾਨਕ ਜਿਹਾ ਜਗ ਤੇ
ਕੋਈ ਅਵਤਾਰ ਨਹੀਂ ਡਿਠਾ।

੩੪