ਇਹ ਸਫ਼ਾ ਪ੍ਰਮਾਣਿਤ ਹੈ
ਲੜ ਲਗਿਆਂ ਦੀ ਲਾਜ ਨਾ ਪਾਲੀ
ਕੀਤੇ ਹੋਏ ਇਕਰਾਰ ਦੀ ਚਿਠੀ।
ਜੰਡਾਂ ਨਾਲ ਜੋ ਸੜ ਰਹੇ ਨੇ।
ਇਹ ਮੇਰੀ ਸਰਕਾਰ ਦੀ ਚਿਠੀ।
ਲਛਮਣ ਸਿੰਘ ਹੈ ਨਾਮ ਓਸਦਾ
ਇਹ ਹੈ ਜਥੇਦਾਰ ਦੀ ਚਿਠੀ।
ਪ੍ਰੇਮ ਗਲੀ ਵਿਚ ਪੈਰ ਜਿਸ ਧਰਿਆ
ਇਹ ਹੈ ਸਚੇ ਯਾਰ ਦੀ ਚਿਠੀ।
ਖੂਨੀ ਹੋਲੀ ਖੇਡ ਰਹੇ ਜਿਥੇ
ਇਹ ਨਾਨਕ ਦਰਬਾਰ ਦੀ ਚਿਠੀ।
ਮਾਲੀ ਜਿਸ ਦੇ ਬਾਗ ਦੇ ਟੁਰ ਗਏ
ਉਜੜੀ ਉਸ ਗੁਲਜ਼ਾਰ ਦੀ ਚਿਠੀ।
ਹਾਉਕੇ ਤੇ ਡਸਕੋਰੇ ਜਿਸ ਵਿਚ
ਇਹ ਹੈ ਚੰਨਣ ਹਾਰ ਦੀ ਚਿਠੀ।
ਛਡ ਕੇ ਸਭ ਨੂੰ ਚਲੇ ਗਏ ਨੇ
ਇਹ ਸਾਰੇ ਪ੍ਰਵਾਰ ਦੀ ਚਿਠੀ।
ਪੀਘ ਅਰਸ਼ ਤੋਂ ਟੁਟੀ ਜਿਸ ਦੀ
ਇਹ ਕਿਸੇ ਮੁਟਿਆਰ ਦੀ ਚਿਠੀ
੨੯