ਪੰਨਾ:ਚੂੜੇ ਦੀ ਛਣਕਾਰ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਤੇ ਮੰਦਰਾਂ ਵਿਚ ਦੁਕਾਨ ਪਾ ਲਈ
ਸਾਨੂੰ ਲਭੇ ਨ ਕੋਈ ਰੁਜ਼ਗਾਰ ਰੱਬਾ।

ਤੂੰ ਬਰਫੀ ਤੇ ਬੂੰਦੀ ਦੇ ਭੋਗ ਲਾਵੇਂ
ਸਾਨੂੰ ਭੁਖਿਆਂ ਰਿਹਾ ਏਂ ਮਾਰ ਰੱਬਾ।

ਤੇਰੇ ਵੇਖ ਕੇ ਚਜ ਅਚਾਰ ਸਾਰੇ
ਹੋ ਗਏ ਹਾਂ ਅਸੀਂ ਹੁਸ਼ਿਆਰ ਰੱਬਾ।

ਜਿੰਨੀ ਨ੍ਹਾਤੀ ਤੇ ਓਨਾ ਹੀ ਪੁੰਨ ਦੇ ਦੇ
ਸਾਡੇ ਵਲੋਂ ਤੈਨੂੰ ਨਿਮਸਕਾਰ ਰੱਬਾ।

੨੩