ਪੰਨਾ:ਚੂੜੇ ਦੀ ਛਣਕਾਰ.pdf/115

ਇਹ ਸਫ਼ਾ ਪ੍ਰਮਾਣਿਤ ਹੈ

ਚੂੜੇ ਦੀ ਛਣਕਾਰ



ਦੁਨੀਆਂ ਏ ਮਤਲਬ ਦੀ
ਕਿਸੇ ਦਾ ਕੋਈ ਯਾਰ ਨਹੀਂ।
ਸਭ ਦਰਦਾਂ ਦੇ ਕਿਸੇ ਫੋਲਦੇ
ਕਿਸੇ ਦਾ ਕੋਈ ਗ਼ਮਖਾਰ ਨਹੀਂ।

ਜਿਨ੍ਹਾਂ ਤੋਂ ਡਰ ਕੇ ਦੂਰ ਰਹਿਨੈਂ
ਇਹ ਫੁਲ ਹੈਗੇ ਖ਼ਾਰ ਨਹੀਂ।
ਨਾ ਲਿਖ ਕੇ ਚਿਠੀਆਂ ਭੇਜੀਆਂ
ਇਹ ਕੋਈ ਤੇਰਾ ਪਿਆਰ ਨਹੀਂ।

ਓ ਦਿਲ ਚੁਰਾਵਣ ਵਾਲਿਆ
ਤੇਰੇ ਤੇ ਕੋਈ ਇਤਬਾਰ ਨਹੀਂ।
ਤੈਨੂੰ ਕਾਹਦੇ ਭੁਲੇਖੇ ਪੈ ਗਏ
ਚੂੜੇ ਦੀ ਦਸ ਛਣਕਾਰ ਨਹੀਂ।


੧੧੨