ਪੰਨਾ:ਚੂੜੇ ਦੀ ਛਣਕਾਰ.pdf/114

ਇਹ ਸਫ਼ਾ ਪ੍ਰਮਾਣਿਤ ਹੈ

ਫੁਮਣਾਂ ਵਾਲਾ ਜੈਂਪਰ



ਇਕ ਫਿਰਦੀ ਫਿਰਾਂਦੀ ਸੀ ਆਈ ਲੇਡੀ
ਜੈਂਪਰ ਫੁਮਣਾਂ ਵਾਲਾ ਪਾਇਆ ਸੀ ਉਸ।
ਬਾਜੂ ਖਖੜੀ ਵਾਂਗ ਦੋ ਫਾੜ ਕੀਤੇ
ਸਚ ਪੁਛੋ ਤੇ ਸਾਂਗ ਬਣਾਇਆ ਸੀ ਉਸ।
ਬੁਧੂ ਆਦਮੀ ਪਿਆ ਸੀ ਪੇਸ਼ ਓਹਦੇ
ਜਿਹਨੂੰ ਬਾਂਦਰਾ ਵਾਂਗ ਨਚਾਇਆ ਸੀ ਉਸ।
ਅੱਖੀਂ ਵੇਖਿਆ ਵੇਖ ਕੇ ਦੰਗ ਹੋਇਆ
ਕਾਫੀ ਉਸ ਤੇ ਰੋਹਬ ਜਮਾਇਆ ਸੀ ਉਸ।
ਛਤਰੀ ਟੋਕਰੀ ਉਸ ਦੇ ਹੱਥ ਦਿਤੀ
ਪਰਸ ਆਪਣੇ ਹੱਥ ਲਟਕਾਇਆ ਸੀ ਉਸ।
ਜਿਹਦੇ ਲੜ ਸੀ ਮਾਪਿਆ ਲਾਇਆ ਓਹਨੂੰ

ਓਹਨੂੰ ਆਪਣੇ ਲੜ ਚਾ ਲਾਇਆ ਸੀ ਉਸ।

੧੧੧