ਪੰਨਾ:ਚੂੜੇ ਦੀ ਛਣਕਾਰ.pdf/110

ਇਹ ਸਫ਼ਾ ਪ੍ਰਮਾਣਿਤ ਹੈ

ਦਿੱਲੀ ਦੇ ਅਜਬ ਨਜ਼ਾਰੇ ਨੇ



ਦਿੱਲੀ ਸ਼ਾਹ ਜਹਾਨ ਦੀ ਏ
ਕੋਈ ਆਖੇ ਮੁਗਲ ਮਠਾਨ ਦੀ ਏ
ਮੈਂ ਆਖਾਂ ਹਰ ਇਨਸਾਨ ਦੀ ਏ
ਏਥੇ ਵਜੇ ਹੱਥ ਕਰਾਰੇ ਨੇ
ਦਿਲੀ ਦੇ ਅਜਬ ਨਜ਼ਾਰੇ ਨੇ।

ਲਾਹੌਰ ਵੀ ਏਥੇ ਆਇਆ ਏ
ਪਸ਼ੋਰ ਵੀ ਏਥੇ ਆਇਆ ਏ
ਪਿੰਡੀ ਨੇ ਭੜਥੂ ਪਾਇਆ ਏ
ਕਈ ਆਏ ਬਲਖ ਬੁਖਾਰੇ ਨੇ
ਦਿੱਲੀ ਦੇ ਅਜਬ ਨਜ਼ਾਰੇ ਨੇ।

ਕਿਲ੍ਹੇ ਦੀ ਏਥੇ ਦੀਵਾਰ ਵੀ ਹੈ
ਨਹੀਂ ਨਹੀਂ ਕੁਤਬ ਮੀਨਾਰ ਵੀ ਹੈ
ਛਡੋ ਜੀ ਹਿੰਦ ਸਰਕਾਰ ਵੀ ਹੈ
ਏਥੇ ਦਿਨੇ ਪਏ ਦਿਸਦੇ ਤਾਰੇ ਨੇ
ਦਿੱਲੀ ਦੇ ਅਜਬ ਨਜ਼ਾਰੇ ਨੇ।

੧੦੭