ਪੰਨਾ:ਚੂੜੇ ਦੀ ਛਣਕਾਰ.pdf/107

ਇਹ ਸਫ਼ਾ ਪ੍ਰਮਾਣਿਤ ਹੈ

ਸੇਹਰਾ

(ਜੋ ਇਕ ਨੌਜਵਾਨ ਨੂੰ ਵਿਆਹ ਸਮੇਂ ਪੇਸ਼ ਕੀਤਾ ਗਿਆ।

ਕਲਮ ਟੁਰੀ ਪਿਆਰ ਦੀ ਸੂਈ ਲੈ ਕੇ,
ਕਿਸੇ ਸੋਹਣੇ ਦਾ ਸੇਹਰਾ ਬਨਾਣ ਦੇ ਲਈ।

ਓਧਰ ਮਾਲਣ ਪਈ ਫੁਲਾਂ ਨੂੰ ਟੋਲਦੀ ਏ,
ਸੁਤੇ ਕਿਸੇ ਦੇ ਭਾਗ ਜਗਾਣ ਦੇ ਲਈ।

ਅੱਜ ਵੀਰਾਂ ਦੀਆਂ ਆਸਾਂ ਨੂੰ ਭਾਗ ਲਗੇ,
ਭਰਜਾਈਆਂ ਖੜੀਆਂ ਸੁਰਮਾ ਪਾਣ ਦੇ ਲਈ।

ਰੀਝਾਂ ਵਿਚ ਪਈ ਫਿਰਦੀ ਅੰਮੜੀ ਪਈ,
ਭੈਣ ਖੜੀ ਏ ਘੋੜੀ ਚੜ੍ਹਾਣ ਦੇ ਲਈ।

ਤੇਰੀ ਜ਼ਿੰਦਗੀ ਦਾ ਕਾਂਟਾ ਬਦਲਿਆ ਏ,
ਅਜ ਪੈਰ ਗਰਹਿਸਤ ਵਿਚ ਪਾਣਾ ਏ ਤੂੰ।

ਅਸਾਂ ਆਪਣੇ ਫਰਜ਼ ਨੂੰ ਪਾਲਿਆ ਏ,
ਚੰਨਾਂ ਆਪਣਾ ਫਰਜ਼ ਨਿਭਾਣਾ ਏ ਤੂੰ।

੧੦੪