ਪੰਨਾ:ਚੂੜੇ ਦੀ ਛਣਕਾਰ.pdf/105

ਇਹ ਸਫ਼ਾ ਪ੍ਰਮਾਣਿਤ ਹੈ

ਵੋਟ ਮੈਂ ਆਪਣਾ ਕਿਸ ਨੂੰ ਪਾਂ ?



ਦੇਸ਼ ਦੇ ਹੈਨ ਸਿਪਾਹੀ ਦੋਵੇਂ,
ਇਕ ਮੰਜ਼ਲ ਦੇ ਰਾਹੀ ਦੋਵੇਂ,
ਦਿਲ ਮੇਰਾ ਹੈ ਪਾਗਲ ਬਣਿਆ,
ਏਧਰ ਧੁਪ ਤੇ ਓਧਰ ਛਾਂ,
ਵੋਟ ਮੈਂ ਆਪਣਾ ਕਿਸ ਨੂੰ ਪਾਂ।

ਮੂੰਹੋਂ ਮੈਂ ਕੁਝ ਬੋਲ ਨਾ ਸਕਾਂ,
ਦਿਲ ਦੀ ਘੁੰਡੀ ਖੋਲ ਨਾ ਸਕਾਂ,
ਦਸ ਓਏ ਰੱਬਾ ਕਰਣੈਂ ਕੀ,
ਓਧਰ ਪਿਓ ਤੇ ਏਧਰ ਮਾਂ,
ਵੋਟ ਮੈਂ ਆਪਣਾ ਕਿਸ ਨੂੰ ਪਾਂ।

ਇਸ ਚਕੀ ਨੂੰ ਝੋਣਾ ਪੈਣੈ,
ਹਸਣਾ ਨਹੀਂ ਹੁਣ ਰੋਣਾ ਪੈਣੈ,

੧੦੨