ਪੰਨਾ:ਚੁਲ੍ਹੇ ਦੁਆਲੇ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਨੌਂ ਆਨੇ!......ਤਾਂ ਬਾਕੀ ਦੇ ਛੇ ਆਨੇ ਕਿਥੋ ਲਿਆਓਗੇ? ’
'ਏਹੀ ਤਾਂ ਚਿੰਤਾ ਹੈ, ਕੋਈ ਉਪਾ ਹੋਵੇ ਤਾਂ ਦੱਸੋ?’
‘ਹੁਣ ਮੈਂ ਕੀ ਜਾਣਾਂ ਭਰਾਵਾਂ? ਮੈਂ ਤਾਂ ਅਜੇ ਵਿਦਿਆਰਥੀ ਹਾਂ। ਸਚ ਜਾਣੋ, ਮੇਰੇ ਕੋਲ ਹੁੰਦੇ ਤਾਂ ਮੈਂ ਟਿਕਟ ਲੈ ਦੇਂਦਾ!...... ਤੇ ਮੁਸ਼ਕਲ ਤਾਂ ਇਹ ਹੈ ਕਿ ਮੈਂ ਬਾਹਰੋਂ ਪੜਨ ਆਉਂਦਾ ਹਾਂ, ਕਿਸੇ ਮੈਨੂੰ ਉਧਾਰ ਦੇਣਾ ਨਹੀਂ।'
ਮੈਂ ਚੁਪ ਹੋ ਗਿਆ ਤੇ ਸਚ ਮੰਨੋ, ਏਥੇ ਪਹੁੰਚ ਕੇ ਇੰਝ ਇਕ ਦਮ ਚੁਪ ਹੋ ਜਾਣ ਦੇ ਸਦਕੇ ਹੀ ਮੈਂ ਉਸ ਵਿਦਿਆਰਥੀ ਤੇ ਅਸਰ ਪਾ ਸਕਿਆ।
ਉਹ ਵੀ ਕੁਝ ਮਿੰਟ ਤੀਕ ਚੁੱਪ ਬੈਠਾ ਰਿਹਾ। ਤਾਂਗਾ ਤੁਰਿਆ ਜਾ ਰਿਹਾ ਸੀ ਤੇ ਤਾਂਗੇ ਵਾਲੇ ਨੂੰ ਆਖਿਆ, ‘ਭਰਾਵਾ, ਜੇ ਤੂੰ ਆਪਣੀ ਇਕੱਨੀ ਮੈਥੋਂ ਨਾ ਲਵੇਂ ਤਾਂ ਮੁਸ਼ਕਲ ਘਟ ਕੇ ਛੇ ਆਨੇ ਦੀ ਥਾਂ ਪੰਜ ਆਨੇ ਦੀ ਹੀ ਰਹਿ ਜਾਂਦੀ ਹੈ!’
ਉਹ ਬੋਲਿਆ, ‘‘ਨਹੀਂ ਜੀ, ਮੈਂ ਆਪਣੀ ਇਕੱਨੀ ਜ਼ਰੂਰ ਲਵਾਂਗਾ। ਇੰਝ ਇਕੱਨੀਆਂ ਛੱਡਣ ਲਗਾ ਤਾਂ ਮੇਰਾ ਘੋੜਾ ਭੁੱਖਾ ਮਰ ਜਾਵੇ। ਤੇ ਘਰ ਜਾ ਕੇ ਤੀਵੀਂ ਦੀਆਂ ਗਾਲਾਂ ਵਖ ਖਾਵਾਂ।
ਉਸਨੂੰ ਇਹ ਸ਼ਕ ਪੈ ਗਿਆ ਕਿ ਮੈਂ ਅੱਡੇ ਉੱਤੇ ਪਹੁੰਚ ਕੇ ਇਕੱਨੀ ਦੇਣੋਂ ਨਾਂਹ ਕਰ ਦਿਆਂਗਾ। ਉਸਨੇ ਤਾਂਗਾ ਰੋਕ ਲਿਆ | ਬੋਲਿਆ, ਅੱਡਾ ਹੁਣ ਦੂਰ ਨਹੀਂ, ਇਕੱਨੀ ਦੇ ਦਿਓ।’’ ਮੈਂ ਇਕੱਨੀ ਉਸਦੇ ਹੱਥ ਰੱਖੀ ਤਦ ਉਹ ਕਿਤੇ ਅਗੇ ਤੁਰਿਆ।
ਉਹ ਵਿਦਿਆਰਥੀ ਨੇ ਪੁਛਿਆ, ‘ਕੰਮ ਕੀ ਕਰਦੇ ਹੋ?’
‘ਮੈਂ ਹਰ ਭਾਸ਼ਾ ਦੇ ਲੋਕ-ਗੀਤ ਇਕੱਠੇ ਕਰਦਾ ਹਾਂ।’
‘ਠੀਕ, ਠੀਕ, ਵਿਸ਼੍ਵ-ਮਿੱਤਰ ਵਿਚ ਮੈਂ ਗੀਤਾਂ ਤੇ ਇਕ ਲੇਖ ਪੜ੍ਹਿਆ ਸੀ। ਤੁਹਾਡਾ ਹੀ ਹੋਵੇਗਾ।’
ਮੈਂ ਹਾਂ ਸਿਰ ਵਿਚ ਹਿਲਾ ਦਿੱਤਾ। ਕੰਮ ਬਣਦਾ ਵੇਖਕੇ

੧੦੨