ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੀ ! ਪੈਸਾ ਹੀ ਕਮਾਉਣ ਦੇ ਹੀ ਤਾਂ ਸਾਰੇ ਧੰਦੇ ਹਨ । ’’
 ‘‘ ਪਰ ਮੈਂ ਤਾਂ ਇਹ ਕੰਮ ਕੇਵਲ ਪੈਸੇ ਕਮਾਉਣ ਲਈ ਹੀ ਨਹੀਂ ਕਰ ਰਿਹਾ। ’’
ਘਰੋਂ ਅਮੀਰ ਹੋਵੋਗੇ ?
 ‘‘ ਘਰੋਂ ਮੈਂ ਰੁਪਿਆ ਨਹੀਂ ਲੈਂਦਾ। ’’
 ‘‘ ਤਾਂ ਰੋਟੀ ਤੇ ਸਫ਼ਰ ਦਾ ਖਰਚ ਕਿਥੋਂ ਕਰਦੇ ਹੋ ? ’’
 ‘‘ ਰਸਾਲਿਆਂ ਤੇ ਅਖ਼ਬਾਰਾਂ ਵਿਚ ਲੇਖ ਦੇ ਕੇ ਕੁਝ ਪੈਸੇ ਕਮਾ ਲੈਂਦਾ ਹਾਂ ਤੇ ਮੈਂ ਸਚ ਆਖਦਾ ਹਾਂ ਕਿ ਜੇ ਇਹ ਪੈਸੇ ਮਿਲਣੇ ਬੰਦ ਵੀ ਹੋ ਜਾਣ ਤਾਂ ਵੀ ਮੈਂ ਇਹ ਕੰਮ ਛਡਾਂਗਾ ਨਹੀਂ। ’’
 ‘‘ ਆਪ ਜ਼ਰੂਰ ਕੋਈ ਸਾਧੁ ਹੋਵੋਗੇ ? ’’
 ‘ਨਹੀਂ ਜੀ, ਮੈਂ ਇਕ ਗਿਹਸਥੀ ਹਾਂ। ਮੇਰੀ ਪਤਨੀ ਤੇ ਬੱਚੀ ਜੋ ਅਕਸਰ :ਫ਼ਰ ਵਿਚ ਮੇਰੇ ਨਾਲ ਰਹਿੰਦੀਆਂ ਹਨ, ਅਜ ਕਲ ਪਿੰਡ ਗਈਆਂ ਹੋਈਆਂ ਹਨ।’
‘ਠੀਕ ।’
 ‘ਠੀਕ ਭਾਵੇਂ ਬੇ-ਠੀਕ, ਕੁਝ ਵੀ ਕਹਿ ਲਵੋ } ਇਸ ਵੇਲੇ ਤੇ ਮੈਂ ਵੀ ਇਸ ਤਾਂਗੇ ਵਾਲੇ ਵਾਂਗ ਇਕ ਮਜ਼ਦੂਰ ਹਾਂ । ਫ਼ਰਕ ਕੇਵਲ ਇਤਨਾ ਹੈ ਕਿ ਉਹਨੂੰ ਨਕਦ ਮਜ਼ਦੂਰੀ ਹੈ ਤੇ ਇਸ ਗਰੀਬ ਲਿਖਾਰੀ ਨੂੰ ਕਦੀ ਕਦੀ ਅਖਬਾਰ ਜਾਂ ਰਸਾਲੇ ਵਾਲੇ ਟਾਲਦੇ ਚਲੇ ਜਾਂਦੇ ਹਨ।......ਨਹੀਂ ਤਾਂ ਅਜ ਇਹ ਹਾਲਤ ਨਾ ਹੁੰਦੀ ਕਿ ਮੈਂ ਮੁਫ਼ਤ ਤਾਂਗੇ ਦੀ ਅਸਵਾਰੀ ਮੰਗਾਂ । ਇਹ ਤਾਂ ਇਸ ਆਦਮੀ ਦੀ ਦਯਾ ਹੈ ਕਿ ਇਸਨੇ ਮੇਰੇ ਹਿਸਾਬ ਦੇ ਤਿੰਨ ਆਨੇ ਰਬ ਕੋਲੋਂ ਲੈ ਲੈਣ ਦੀ ਗੱਲ ਆਖ ਕੇ ਮੈਨੂੰ ਅਹਿਸਾਨ ਦੇ ਭਾਰ ਤੋਂ ਵੀ ਰਖਰੂ ਕਰ ਦਿਤਾ ਹੈ ।
ਸੜਕ ਤੇ ਬਿਜਲੀ ਦੀ ਰੌਸ਼ਨੀ ਸੀ । ਪਰ ਇਸ ਦੇ ਮੁਕਾਬਲੇ ਵਿਚ ਗਰੀਬ ਤਾਂਗੇ ਵਾਲੇ ਦਾ ਲੰਪ ਬਹੁਤ ਮੱਧਮ ਜਾਪਦਾ ਸੀ ।
ਤਾਂਗੇ ਵਾਲਾ ਸਾਡੀਆਂ ਗੱਲਾਂ ਬੜੇ ਸਵਾਦ ਨਾਲ ਸੁਣ

੯੯