ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦਾ ਸਫਰ ਸੀ । ਅਗੇ ਲਾਰੀ ਜਾਂਦੀ ਸੀ । ਕਈ ਦਿਨ ਤਾਂ ਇਸੇ ਖਿੱਚੋਤਾਣ ਵਿਚ ਲੰਘ ਗਏ ਕਿ ਅਜ ਰੁਪਿਆ ਮਿਲੇ, ਭਲਕ ਮਿਲੇ ।
ਦਿੱਲੀ ਵਿਚ ਅਖ਼ਬਾਰ ਨਵੀਸਾਂ ਦੀ ਕਾਟ ਫ਼ਰੰਸ ਹੋ ਰਹੀ ਸੀ । ਮੇਰਾ ਇਕ ਮਿਤਰੋ ਜੋ ਕੁੰਡੇਸ਼ਰ ਤੋਂ ਨਿਕਲਣ ਵਾਲੇ ‘ਮਧੂਕਰ’ ਵਿਚ ਕੰਮ ਕਰਦਾ ਸੀ, ਏਸ ਸਿਲਸਿਲੇ ਵਿਚ ਦਿੱਲੀ ਆਇਆ । ਉਸ ਨੇ ਮੈਨੂੰ ਆਪਣੇ ਨਾਲ ਚਲਣ ਲਈ ਬਹੁਤ ਮਜਬੂਰ ਕੀਤਾ । ਮੈਂ ਕੰਮ ਦਾ ਪੱਜ ਲਾ ਕੇ ਗੱਲ ਟਾਲ ਛੱਡੀ । ਉਹ ਮੰਨ ਗਿਆ। ਪਰ ਲਗਦੇ ਹੱਖ ਉਹ ਮੈਨੂੰ ਦੱਸ ਗਿਆ ਕਿ ਲਲਤਪੁਰ ਤਕ ਪੰਜ ਰੁਪਏ ਦਾ ਟਿਕਟ ਲਗਦਾ ਹੈ ਤੇ ਅਗੇ ਕੁਲ ਪੰਦਰਾਂ ਨੇ ਲਾਰੀ ਲਈ ਕਾਫ਼ੀ ਸਨ ।
ਇਕ ਹਫ਼ਤਾ ਲੰਘ ਗਿਆ । ਮੈਂ ਕੁਡੇਸ਼ਰ ਦੀ ਤਿਆਰੀ ਨਾ ਕਰ ਸਕਿਆ। ਰੁਪਏ ਦੀ ਉਡੀਕ ਸੀ । ਸਹੁਰਾ ਰੁਪਿਆ ਵੀ ਕਦੀ ਕਦੀ ਬਹੁਤ ਤਰਸਾਉਂਦਾ ਹੈ । ਤੇ ਭਾਵੇਂ ਮੋਰ ਸਫ਼ਰ ਦੇ ਹਾਲ ਪੈਸੇ ਦੀ ਤੰਗੀ ਨਾਲ ਭਰਪੂਰ ਹਨ, ਦਿੱਲੀ ਦੇ ਉਹ ਤੰਗੀ ਮੈਨੂੰ ਸਦਾ ਯਾਦ ਰਹੇਗੀ ।
ਜਿਸ ਦਿਨ ਮੈਂ ਦਿੱਲੀ ਪਹੁੰਚਿਆ, ਮੇਰੇ ਕੋਲ ਕੁਲ ਚਾਰ ਪੰਜ ਆਨੇ ਸਨ । ਉਹ ਨਿੱਕੀਆਂ ਨਿੱਕੀਆਂ ਲੋੜਾਂ ਤੇ ਖਰਚੇ ਗਏ। ਜਿਥੋਂ ਰੁਪਿਆ ਮਿਲਣਾ ਸੀ, ਨਾ ਮਿਲਿਆ ! ਪਰ ਮੈਂ ਆਪਣੇ ਚੇਹਰੇ ਤੇ ਘਬਰਾਹਟ ਦੇ ਨਿਸ਼ਾਨ ਨਾ ਆਉਣ ਦਿਤੇ।
ਨਵੀਂ ਦਿੱਲੀ ਤੋਂ ਜਿਥੇ ਮੈਂ ਆਪਣੇ ਇਕ ਮਿੱਤਰ ਕੋਲ ਠਹਿਰਿਆ ਹੋਇਆ ਸੀ ਮੈਂ ਅਕਸਰ ਪੈਦਲ ਹੀ ਸ਼ਹਿਰ ਪਹੁੰਚ ਦਾ ਤੇ ਫੇਰ ਪੈਦਲ ਹੀ ਆਪਣੇ ਟਿਕਾਣੇ ਤੇ ਮੁੜਦਾ । ਨਿਤ ਮੈਨੂੰ ਵਾਪਸ ਆਉਂਦਿਆਂ ਦੇਰ ਹੋ ਜਾਂਦੀ । ਮੇਰਾ ਮਿੱਤਰ ਹਸ ਕੇ ਇਸ ਦਾ ਕਾਰਨ ਪੁਛਦਾ। ਮੈਂ ਵੀ ਹੱਸ ਕੇ ਗੱਲ ਆਈ ਗਈ ਕਰ ਛਡਦਾ। ਕਿਵੇਂ ਕਹਿੰਦਾ ਕਿ ਮੇਰੀ ਜੇਬ ਖਾਲੀ ਪਈ ਹੈ ।

੯੬