ਪੰਨਾ:ਚੁਲ੍ਹੇ ਦੁਆਲੇ.pdf/83

ਇਹ ਸਫ਼ਾ ਪ੍ਰਮਾਣਿਤ ਹੈ

“ਹਾਂ, ਠੀਕ ਹੈ, ਕੀ ਕਰੇ ਕੋਈ ?” ਗੁੰਬਜ਼ ਦੀ ਆਵਾਜ਼ ਮੱਧਮ ਜਿਹੀ ਬੋਲੀ ।

“ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਾਰੇ ਟੱਬਰ ਵਿਚ ਕੋਈ ਵੀ ਅਜਿਹਾ ਭਾਗ ਵਾਲਾ ਜੀ ਨਹੀਂ ਜਿਸ ਕਰਕੇ ਹੀ ਸਾਡੇ ਤੇ ਕਿਸਮਤ ਕੁਝ ਮਿਹਰਬਾਨ ਹੋਵੇ,” ਸ਼ਾਮ ਲਾਲ ਨੇ ਇਸ ਚਰਚਾ ਦਾ ਦੂਜਾ ਕਦਮ ਉਠਾਂਦੇ ਹੋਏ ਕਿਹਾ।

ਇਸ ਤੇ ਮਾਂ ਨੂੰ ਕੁਝ ਖਿਝ ਲਗੀ । “ਕਿਉਂ ਨਹੀਂ ?” ਉਸ ਨੇ ਕਿਹਾ । “ਜਾਗਦਾ ਹੈਂ; ਪੁਤਰ ਪੰਨੇ ?”

ਪੰਨਾ ਜਾਗ ਤੇ ਨੀਂਦ ਦੀ ਵਿਚਕਾਰਲੀ ਹੱਦ ਤੋਂ ਖਿਚਿਆ ਬੁੜਬੁੜਾਇਆ "ਹਾਂ ਬੇਬੇ, ਕਿਉਂ ?"

"ਕੁਝ ਨਹੀਂ, ਪੁਤਰ, ਸੌਂ ਜਾ ਚੰਨਿਆ ।" ਤੇ ਭਾਗਵਾਨ ਨੇ ਮੁੜ ਪਤੀ ਨੂੰ ਹੌਸਲਾ ਦੇਣ ਲਈ ਕਿਹਾ, "ਇਤਨੇ ਨਿਰਾਸ ਨਾ ਹੋਵੋ, ਲਾਲਾ ਜੀ, ਮੇਰਾ ਪੰਨਾ ਬੜਾ ਭਾਗਾਂ ਵਾਲਾ ਪੁੱਤਰ ਹੈ। ਜੋਤਸ਼ੀ ਕਹਿੰਦਾ ਹੈ ਜਦੋਂ ਇਹ ਪੰਦਰਵੇਂ ਵਰ੍ਹੇ ਵਿਚ ਪੈਰ ਰਖੇਗਾ ਤਾਂ ਨੌ ਨਿਧਾਂ ਬਾਰਾਂ ਸਿਧਾਂ ਹੋ ਜਾਣਗੀਆਂ।"

ਇਸ ਵੇਲੇ ਜਾਣੋ ਮਾਂ ਦੀਆਂ ਤਾਰੀਫ਼ਾਂ ਤੇ ਅਸੀਸਾਂ ਵਿਚੋਂ ਹਿਸਾ ਲੈਣ ਲਈ ਛੋਟਾ ਮੁੰਡਾ ਜਾਗ ਪਿਆ ਤੇ ਲਗਾ ਰੀਂ ਰੀਂ ਰੋਣ। ਮਾਂ ਨੂੰ ਛੇਤੀ ਦੇ ਕੇ ਉਸ ਨੂੰ ਸੰਭਾਲਿਆ, ਚੁੱਪ ਕਰਾ ਕੇ ਮੁੜ ਸੁਲਾ ਦਿੱਤਾ ਤੇ ਨਾਲ ਹੀ ਉਸ ਦੇ ਸੁਭਾਗ ਹੋਣ ਦੀਆਂ ਗੱਲਾਂ ਨਾਲ ਆਪਣੇ ਮਨ ਨੂੰ ਢਾਰਸ ਦਿਤੀ । ਵਿਚੋਂ ਸ਼ਾਮ ਲਾਲ ਨੇ ਆਪਣੀ ਫ਼ਿਲਾਸਫ਼ੀ ਦੇ ਅਗਲੇ ਕਦਮ ਦੀ ਤਿਆਰੀ ਕਰ ਲਈ ।

ਪਰ ਉਸ ਨੂੰ ਇਹ ਅਗਲਾ ਕਦਮ ਚੁਕਣਾ ਨਾ ਮਿਲਿਆ। ਪੁਤਰ ਨੂੰ ਸੁਲਾ ਕੇ ਪਤੀ ਵਲ ਧਿਆਨ ਪਰਤਦੀ ਹੋਈ ਭਾਗਵਾਨ ਨੇ ਇਕ ਵਖਰੀ ਹੀ ਗੱਲ ਛੇੜ ਦਿਤੀ ।

"ਵਿੱਦਿਆ ਦੇ ਵਿਆਹ ਦਾ ਕੀ ਸੋਚਿਆ ਜੇ ?" ਉਸ ਪਤੀ ਨੂੰ ਪੁਛਿਆ । "ਉਸ ਦੇ ਸਹੁਰਿਆਂ ਦਾ ਖ਼ਤ ਆਏ ਨੂੰ ਇਤਨੇ

੮੭