ਪੰਨਾ:ਚੁਲ੍ਹੇ ਦੁਆਲੇ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜੇ ਨੂੰ ਕਿਹਾ ਤੂੰ ਮੈਨੂੰ ਇਕ ਕਰਾਰ ਦੇਹ। ਰਾਜੇ ਨੇ ਪੁਛਿਆ,ਕੀ ?
ਮੈਂ ਕਹਾਣੀ ਵਲੋਂ ਧਿਆਨ ਮੋੜ ਕੇ ਪਿਛਾਂਹ ਪਿੰਡ ਵਲ ਨੂੰ ਦੇਖਿਆ ਕਿ ਕਿਤੇ ਕੋਈ ਆਦਮ ਅਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ ।
‘‘ ਤੂੰ ਸੁਣਦਾ ਨੀਂ, ਬੀਰ, ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ । ਨਹੀਂ, ਮੈਂ ਸੁਣਦਾ,” ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿਤਾ ।
‘‘ ਅੱਛਾ ਜਦ ਉਹ ਰਾਣੀ ਮਰਨ ਲਗੀ ਤਾਂ ਉਸ ਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ। ਰਾਜੇ ਨੇ ਪੁਛਿਆ, ਕੀ ? ਰਾਣੀ ਨੇ ਕਿਹਾ ਤੇ ਹੋਰ ਵਿਆਹ ਨਾ ਕਰਾਈਂ । ਸਚ, ਮੈਂ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁਤ ਤੇ ਇਕ ਧੀ ਸਗੇ। ’’
ਅਸ਼ਾਨੂੰ ਰਾਜਾ ਤੇ ਰਾਣੀ ਆਪਣੇ ਮਾਂ ਪਿਉ ਵਰਗੇ ਹੀ ਭਾਸਦੇ ਸਨ। ਜੇ ਅਸਾਡੀ ਮਾਂ ਮਰਨ ਲਗੇ ਤਾਂ ਸਾਡੇ ਪਿਉ ਨੂੰ ਵੀ ਇਹ ਬਚਨ ਦੇਣ ਲਈ ਆਖੇ -ਇਹ ਖਿਆਲ ਅਸਾਡੇ ਅਚੇਤ ਮਨ ਵਿਚ ਕੰਮ ਕਰ ਰਿਹਾ ਹੋਵੇਗਾ। ਮੈਨੂੰ ਉਹਦੀ ਧੀ ਆਪਣੀ ਭੈਣ ਲਗੇ ਤੇ ਉਹਦਾ ਪਤ ਮੇਰਾ ਆਪਣਾ ਆਪ
ਮੇਰੀ ਭੈਣ ਪਿੰਡ ਵਲ ਦੇਖ ਰਹੀ ਸੀ : ‘‘ ਸੁਣਾ ਵੀ ਗਾਹਾਂ ’’, ਮੈਂ ਉਸ ਨੂੰ ਪਹਿਲੀ ਤਰਾਂ ਹੀ ਖਰਵੇ ਬੋਲ ਨਾਲ ਆਖਿਆ ।
‘‘ ਰਾਣੀ ਨੇ ਕਿਹਾ, ਬਈ ਮੇਰੇ ਪੁੱਤ ਤੇ ਧੀ ਨੂੰ ਮਤੇਈ ਦੁਖ ਉਗੀ ’’ ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਕੀਮਤ ਬਣ ਕੇ ‘‘ ਸਿਆ ’’ । ਏਸ ਕਰ ਕੇ ਉਸ ਨੇ 'ਜੇ ਤੋਂ ਇਹ ਕਰਾਰ ਗਿਆ ? ਰਾਜੇ ਕਿਹਾ, ਚੰਗਾ ਮੈਂ ਕਰਾਰ ਦਿਨਾਂ
ਜਿਵੇਂ ਕਿਤੇ ਜੇ ਰਾਜਾ ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾਂਹ ਕਰ ਦਿੰਦੀ ।
‘‘ ਹੈ ! ’’

-੭੪