ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੱਸ ਨਹੀਂ ਸਕਿਆ-ਮੈਨੂੰ ਖਿਮਾ ਕਰਨ, ਮੈਂ ਛੇਤੀ ਤੁਹਾਡੇ ਕੋਲ ਆ ਕੇ ਹੱਸਾਂਗਾ-ਮੈਂ ਤੁਹਾਨੂੰ ਹਸਾਵਾਂਗਾ, ਮੇਰਾ ਦੁਨੀਆਂ ਵਿਚ ਕੋਈ ਹੋਰ ਮਨੋਰਥ ਨਹੀਂ -ਮੈਂ ਦੁਨੀਆਂ ਦੀ ਮੁਸਕ੍ਰਹਟ ਵਧਾਣ ਲਈ ਆਪਣਾ ਸਭ ਕੁਝ ਅਰਪਨ ਕਰਨਾ ਚਾਹੁੰਦਾ ਹਾਂ-ਬਾਹਰਲੀ ਕੁਦਰਤੀ ਮੁਸਕਾਹਟ ਨੂੰ ਮੈਂ ਅੰਦਰਲ ਚੰਗਿਆਈ ਵਿਚੋਂ ਉਠਦੀ, ਭਾਅ ਸਮਝਦੇ ਹਾਂ, ਤੁਹਾਡੇ ਪਿਆਰ ਦਾ ਪਾਤਰ ਹੋਣ ਦਾ ਜਤਨ...... ’’
ਵੀਰਾਂ ਨੇ ਸਿਰਾਣਾ ਝਟ ਪਟ ਚੁਕ ਲਿਆ-ਰਜਨੀ ਨੇ ਲਕ ਦੁਆਲੇ ਬਾਹਾਂ ਪਾ ਲਈਆਂ । ਪ੍ਰੇਮ-ਪੂੰਗਰੇ ਦਾ ਰੋਗ ਇਕ ਦਮ ਪੀਲਾ ਹੋ ਗਿਆ ਸੀ, ਡਾਢੀ ਥਕਾਵਟ ਦੇ ਨਿਸ਼ਾਨ ਸਨ। ਜਾਪਦਾ ਸੀ ਬੇਹੋਸ਼ੀ ਦਾ ਫ਼ਿਟ ਆ ਰਿਹਾ ਸੀ। ਸਿਧਾ ਮੰਜੇ ਤੇ ਲਿਟਾ ਦਿਤਾ।
ਪਿੰਡ ਦੇ ਆਦਮੀ ਪਤਨੀ ਦੇ ਇਸ਼ਾਰੇ ਉਤੇ ਉਠ ਖਲੋਤੇ,ਤੇ ਕਿਸੇ ਨੇ ਹਥਾਂ ਨੂੰ, ਕਿਸੇ ਨੇ ਪੈਰਾਂ ਨੂੰ ਚੁੰਮਿਆ ਤੇ ਭਰੇ ਹੋਏ ਕਲੇਜਿਆਂ ਨੂੰ ਥੰਮਦੇ ਹੋਏ ਕਈ ਵਾਰੀ ਮੁੜ ਮੁੜ ਕੇ ਤਕਦੇ ਹੋਏ ਚਲੇ ਗਏ ।
‘‘ ਖ਼ਾਤਰ ਜਮਾਂ ਰਖੋ, ਜਦ ਇਹ ਤਕੜੇ ਹੁੰਦੇ ਨੇ ਅਸੀਂ ਸਾਰੇ ਹੀ ਤੁਹਾਡੇ ਪਿੰਡ ਆਵਾਂਗੇ । ’’ ਰਜਨੀ ਨੇ ਉਹਨਾਂ ਨੂੰ ਆਸ ਦੁਆਈ ।

[ਗੁਰਬਖ਼ਸ਼ ਸਿੰਘ]

੬੫