ਪੰਨਾ:ਚੁਲ੍ਹੇ ਦੁਆਲੇ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਾਂ ਦਾ ਦਾਇਰਾ ਦਿਨੋ ਦਿਨ ਘਟਦਾ ਜਾ ਰਿਹਾ ਸੀ । ਹੁਣ ਕ ਉਸ ਨੂੰ ਪਹਿਲਾਂ ਵਾਂਗ ਸਖੀ ਨਹੀਂ ਸਨ ਸਮਝਦੇ । ਸਗੋਂ ਈਆਂ ਦੇ ਦਿਲਾਂ ਵਿਚ ਅਨੋਖ ਜਿਹੇ ਸ਼ੰਕੇ ਪੈਦਾ ਹੋ ਰਹੇ ਸਨ ।
ਤੇ ਇਹਨਾਂ ਸ਼ੰਕਿਆਂ ਨੂੰ ਉਸ ਦੀ ਆਪਣੀ ਬਰਾਦਰੀ ਤੇ ਉਸ ਦੇ ਆਪਣੇ ਕਸਬੇ ਦੇ ਲੋਕ ਪੱਕਿਆਂ ਕਰਨ ਦੀ ਉਚੇਚੇ ਕੋਸ਼ਿਸ਼ ਕਰ ਰਹੇ ਸਨ ।
ਇਹ ਜਿਸ ਕਸਬੇ ਵਿਚ ਰਹਿੰਦੇ ਸੀ, ਉਸ ਨੂੰ ਉਚੇਰੇ ਤਬਕੇ ਦੇ ਕਈ ਇਕ ਅਮੀਰ ਤੇ ਸਭਯ ਲੋਕਾਂ ਨੇ ਇਸੇ ਦਰਿਆ ਦੇ ਕੰਢੇ ਵਸਾਇਆ ਸੀ । ਇਨ੍ਹਾਂ ਸਾਰੇ ਲੋਕਾਂ ਦੀ ਰਹਿਣੀ ਬਹਿਣੀ, ਬੜੀ ਸਾਫ਼ ਤੇ ਸੁਹਣੀ ਸੀ, ਪਰ ਬੜੀ ਵਾਲੇ ਦੇ ਘਰ ਦੀ ਸ਼ੋਭਾ ਕੁਝ ਵਿਸ਼ੇਸ਼ ਸੀ, ਵਿਸ਼ੇਸਤਾ ਅਮੀਰੀ ਕਰਕੇ ਨਹੀਂ ਸੀ ਕਿਉਂਕਿ ਅਮੀਰ ਤੇ ਇਹਨਾਂ ਨਾਲੋਂ ਉਸ ਕਸਬੇ ਵਿਚ ਬਹੁਤ ਸਨ। ਤਾਂ ਵੀ ਇਹਨਾਂ ਦੀ ਕੋਠੀ ਤੇ ਬਾਗ਼ ਸਾਰੇ ਕਸਬੇ ਵਿਚ ਸਲਾਹੇ ਜਾਂਦੇ ਸਨ ਤੇ ਇਹਨਾਂ ਦੀਆਂ ਸ਼ਖਸੀਅਤਾਂ ਨੂੰ ਵੀ ਅਜ਼ੀਜ਼ ਸਮਝਿਆ ਜਾਂਦਾ ਸੀ ।
ਇਸ ਪਰਵਾਰ ਦੇ ਮੋਢੀ ਨੂੰ ਪਹਿਲਾਂ ਤੇ ਕੋਈ ‘‘ਪ੍ਰੇਮ ਪੂੰਗਰਾ’’ ਆਖਿਆ ਕਰਦਾ ਸੀ, ਪਰ ਸਮਾਂ ਪਾ ਕੇ ਉਸਦਾ ਅਸਲੀ ਨਾਮ ਬਹੁਤਿਆਂ ਨੂੰ ਭੁਲ ਹੀ ਗਿਆ । ਤੇ ਉਹ ਪ੍ਰੇਮ-ਪੂੰਗਰਾ ਦੇ ਨਾਮ ਤੋਂ ਹੀ ਦਿਆ ਬੁਲਾਇਆ ਜਾਣ ਲਗ ਪਿਆ ! ਉਹ ਕਦੇ ਕਿਸੇ ਨਾਲ ਝਗੜਿਆ ਨਹੀਂ ਸੀ, ਉਸ ਕਦੇ ਕਿਸੇ ਨਾਲ ਗੁੱਸੇ ਦਾ ਸ਼ਬਦ ਨਹੀਂ ਸੀ ਵਰਤਿਆ । ਕਿਸੇ ਨੇ ਉਸਨੂੰ ਉਸ ਦੇ ਆਪਣੇ ਘਰ ਵਿਚ ਵੀ ਗੁਸੇ ਨਾਲ ਉਚੀ ਬੋਲਦਿਆਂ ਨਹੀਂ ਸੀ ਸੁਣਿਆ। ਉਸ ਦੇ ਨੌਕਰ ਸਵੇਰੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਮੂੰਹ ਵੇਖਣਾ ਚੰਗਾ ਸਮਝਿਆ ਕਰਦੇ ਸਨ, ਕਿਉਂਕਿ ਉਹ ਸਵੇਰ ਸਾਰ ਹਰੇਕ ਮਿਲਣ ਵਾਲੇ ਨੂੰ ਇਕ ਅਜਿਹੀ ਸ਼ੁਭ-ਇਛਿਆ ਭਰੀ ਮੁਸ਼ਕਾਹਟ ਦਿਆ ਕਰਦਾ ਸੀ, ਜਿਸ ਦੀ ਯਾਦ ਸਾਰਾ ਦਿਨ ਮਨ ਵਿਚ ਰਹਿੰਦੀ ਤੇ ਕਈ ਕੰਮਾਂ ਨੂੰ ਸੁਖਾਲਿਆਂ ਕਰਦੀ ਸੀ ।

੫੫