ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਪ ਨੇ ਕਈ ਨਾਟਕ, ਨਾਵਲ ਅਤੇ ਕਹਾਣੀਆਂ ਲਿਖੀਆਂ ਹਨ। ‘ਪ੍ਰੀਤ ਕਹਾਣੀਆਂ ਵੀਣਾ ਵਿਨੋਦ’, ‘ਅਨੋਖੇ ਤੇ ਇਕੱਲ’, ‘ਨਾਗ ਪੀਤ ਦਾ ਜਾਦੂ’, ‘ਅਣਵਿਆਹੀ ਮਾਂ’ ਅਤੇ ‘ਭਾਬੀ ਮੈਨਾਂ ਆਪ ਦੀਆਂ ਕਹਾਣੀਆਂ ਦੇ ਸੰਗਹਿ ਹਨ । ਇਹਨਾਂ ਰਚਨਾਵਾਂ ਰਾਹੀਂ ਆਪ ਨੇ ਆਪਣੇ ਜੀਵਨ ਫਲਸਫੇ ਨੂੰ , ਪਰਗਟਾਇਆ ਹੈ। ਆਪ ਆਦਰਸ਼ਵਾਦੀ ਹਨ ਅਤੇ ਆਦਰਸ਼ੀ ਲੀਹਾਂ ਤੇ ਸਮਾਜ ਦੀ ਉਸਾਰ ਕਰਨਾ ਚਾਹੁੰਦੇ ਹਨ । ਆਪ ਦੇ ਦਿਲ ਅੰਦਰ ਸਮਾਜ ਦੀਆਂ ਬੰਦਸ਼ਾਂ ਪਾਬੰਦੀਆਂ ਵਾਸਤੇ ਘਿਣਾ ਹੈ ਅਤੇ ਸਰਬ ਸ ਝੀ ਪੀਤ, ਸੇਵਾ ਤੇ ਸੁਤੰਤਾ ਵਿਚ ਵਿਸ਼ਵਾਸ । ਕੁਝ ਸਾਲਾਂ ਤੋਂ ਆਪ ਦੀਆਂ ਲਿਖਤਾਂ ਤੇ ਸਾਮਵਾਦੀ ਰੰਗ ਚੜ੍ਹ ਰਿਹਾ ਹੈ ।
ਸ: ਗੁਰਬਖਸ਼ ਸਿੰਘ ਪੰਜਾਬੀ ਵਾਰਤਕ ਦੇ ਚੋਟੀ ਦੇ ਲਿਖਾਰੀ ਹਨ। ਅੰਗਰੇਜ਼ੀ ਸਾਹਿਤ ਤੋਂ ਪ੍ਰਭਾਵਤ ਹੋ ਕੇ ਆਪ ਨੇ ਪੰਜਾਬੀ ਗੱਦ ਦੀ ਕਾਇਆ ਹੀ ਪਲਟ ਦਿਤੀ ਹੈ । ਬਣਤਰ ਵਿਚ ਵੀ ਕਈ ਤਬਦੀਲੀਆਂ ਲਿਆਂਦੀਆਂ ਅਤੇ ਬੇਅੰਤ ਨਵੇਂ ਸ਼ਬਦ ਦਾਖਲ ਕੀਤੇ ਹਨ ।
ਆਪ ਦੀਆਂ ਕਹਾਣੀਆਂ ਬਾਕੀ ਰਚਨਾਵਾਂ ਵਾਂਗ ਆਪ ਦੇ ਸਿਧਾਂਤਾਂ ਨੂੰ ਸਿੱਧ ਕਰਦੀਆਂ ਹਨ,ਇਸ ਲਈ ਉਨ੍ਹਾਂ ਵਿਚ ਪ੍ਰਚਾਰਦਾ ਅੰਸ਼ ਪਬਲ ਹੈ। ਇਹ ਸਭ ਤੋਂ ਵਿਸ਼ ਤੇ ਲਿਖੀਆਂ ਗਈਆਂਹਨ। ਉਨਾਂ ਵਿਚ ਵਿਚਾਰ ਵਿਸਥਾਰ ਦਾ ਬੋਝ ਤੇ ਕਰਮ ਦੀ ਕਮੀ ਹੈ ।
ਪ੍ਰੇਮ ਪੂੰਗਰਾ ਏਸੇ ਤਰਜ਼ ਦੀ ਇਕ ਕਹਾਣੀ ਹੈ। ਲਿਖਾਰੀ ਨੇ ਪ੍ਰੇਮ ਪੂੰਗਰਾ ਪਾਤਰ ਰਾਹੀਂ ਆਪਣੇ ਪ੍ਰਾਂਤ ਆਦਰਸ਼ ਦੀ ਵਿਆਖਿਆ ਕੀਤੀ ਹੈ । ਪ੍ਰੇਮ ਪੂੰਗਰਾ ਰਵਾਜ ਦੇ ਬੰਧਨ ਤੋਂ ਰਹਿਤ ਹੈ । ਦਿਨ ਰਾਤ ਕ੍ਰਿਸਾਣਾਂ ਕ੍ਰਿਤੀਆਂ ਦੀ ਸੇਵਾ ਵਿਚ ਲੱਗਾ ਰਹਿੰਦਾ ਹੈ। ਵਿਰੋਧਤਾ ਤੇ ਈਰਖਾ ਦਾ ਮੁਕਾਬਲਾ ਪ੍ਰੀਤ ਤੋਂ ਸੇਵਾ ਨਾਲ ਕਰਦਾ ਅਤੇ ਵਿਰੋਧੀਆਂ ਦੇ ਦਿਲਾਂ ਨੂੰ ਜਿਤ ਲੈਂਦਾ ਹੈ । ਕਹਾਣੀ ਵਿਚ ਬਆਨ ਦੀ ਜ਼ਿਆਦਤੀ ਅਤੇ ਕਰਮ ਦੀ ਕਮੀ ਹੈ। ਅੰਤ ਜ਼ਰੂਰ ਨਾਟਕੀ ਹੈ ।

੫੨