ਪੰਨਾ:ਚੁਲ੍ਹੇ ਦੁਆਲੇ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਦਿਨਾਂ ਤੋਂ ਬਾਦ ਮਹੀਨੇ ਤੇ ਮਹੀਨਿਆਂ ਤੋਂ ਬਾਦ ਵਰੇ ਬੀਤਣ ਲਗੇ । ਸਮਾ ਬਥੇਰੇ ਦਿਨ ਹੋਈ ਕੁਰਲਾਈ, ਪਰ ਉਸ ਦਾ ਵੀਰ ਨਾ ਮੁੜਿਆ ।
ਇਨ੍ਹਾਂ ਤਿੰਨਾਂ ਵਰਿਆਂ ਵਿਚ ਸਮੇਂ ਨੇ ਕਈ ਰੰਗ ਪਲਟੇ । ਸਹੁਰੇ ਵਿਆਹੀ ਜਾ ਚੁਕੀ ਸੀ । ਸਹੁਰੇ ਘਰ ਜਾ ਕੇ ਉਸ ਦੇ ਭਾਗ ਦਾ ਸਤਾਰਾ ਖੂਬ ਚਮਕਿਆ, ਉਸ ਨੂੰ ਜੇ ਕੋਈ ਥੁੜ ਸੀ ਤਾਂ ਵਿਛੜੇ ਹੋਏ ਵੀਰ ਦੀ ।
ਇਧਰ ਉਸ ਦਾ ਚਾਚਾ ਨਿਤ ਦੇ ਪੈ ਰਹੇ ਘਾਟਿਆਂ ਨੂੰ ਸਹਾਰ ਸਹਾਰ ਕੇ ਅੰਤ ਧੂੰਏਂ ਦਾ ਮਲੰਗ ਹੋ ਬੈਠਾ । ਇਥੋਂ ਤਕ ਕਿ ਰੋਟੀਓਂ ਵੀ ਆਤਰ ਹੋ ਗਿਆ। ਬਿੰਦਰੇ ਵਿਚ ਹੁਣ ਪਹਿਲੀ ਐੱਠ ਪੈਂਠ ਨਹੀਂ ਸੀ । ਹੁਣ ਉਹ ਬੜੀ ਵਿਚਾਰੀ ਜਿਹੀ ਜਾਪਦੀ ਸੀ।
ਐਤਕੀ ਪੇਕੇ ਆਉਣ ਪਰ ਸੋਮਾ ਨੇ ਡਿੱਠਾ ਕਿ ਉਸ ਦੀ ਚਾਚੀ ਉਸ ਨਾਲ ਹੱਦੋਂ ਵੱਧ ਪਿਆਰ ਕਰਦੀ ਹੈ । ਵਿਆਹ ਤੋਂ ਪਹਿਲਾਂ ਜਦ ਉਹ ਭਰਾ ਨੂੰ ਯਾਦ ਕਰ ਕਰਕੇ ਰੱਦੀ ਹੁੰਦੀ ਸੀ, ਤਾਂ ਚਾਚੀ ਉਸ ਦੇ ਪੱਛਾਂ ਤੇ ਲੂਣ ਛਿੜਕਿਆ ਕਰਦੀ ਸੀ । ਪਰ ਹੁਣ ਉਹ ਸੋਮਾ ਦੀਆਂ ਅੱਖਾਂ ਆਪਣੇ ਭੋਛਣ ਦੀ ਕੰਨੀ ਨਾਲ ਝਦੀ ਸੀ ।
ਅੱਜ ਫੇਰ ਰੱਖੜੀ ਦਾ ਦਿਹਾਰ ਸੀ। ਸੋਮਾ ਹਰ ਸਾਲ ਇਸ ਦਿਨ ਵੀਰ ਲਈ ਰੱਖੜੀ ਬਣਾਉਂਦੀ ਤੇ ਬਣਾਕੇ ਫੋਰਕ ਵਿਚ ਸਾਂਭ ਛਡਦੀ ਸੀ। ਪਹਿਲੇ ਸਾਲ ਉਸ ਨੇ। ਪੱਸ਼ਮ ਦੀ ਰੱਖੜੀ ਬਣਾਈ ਸੀ, ਦੂਜੇ ਸਾਲ ਪੱਟ ਦੀ, ਪਰ ਐਤਕੀ ਤਾਂ ਉਸ ਨੇ ਨਿਰੋਲ ਸੱਚੇ ਤਿੱਲੇ ਦੀ ਤਿਆਰੀ ਕੀਤੀ । ਅੱਜ ਸਾਰਾ ਦਿਨ ਉਹ ਰੱਖੜੀ ਨੂੰ ਝੋਲੀ ਵਿਚ ਪਾ ਕੇ ਦੀ ਰਹੀ । ਚਾਚੀ ਦੇ ਸੌ ਜਤਨ ਕਰਨ ਤੇ ਵੀ ਉਸ ਨੇ

੪੩