ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਿਸ ਵੇਲੇ ਉਹ ਪਿਆਰ ਉਮਲਦੇ ਦਿਲ ਨਾਲ ਚਾਈਂ ਕਾਈਂ ਰੱਖੜੀ ਦੀ ਖੁਟੀ ਵਿਚੋਂ ਦੁਸਰਾ ਸਿਰਾ , ਲੰਘਾ ਕੇ ਗੰਢ ਦੇ ਰਹੀ ਸੀ, ਉਸ ਵੇਲੇ ਰਾਮ ਲਾਲ ਦੇ ਦਿਲ ਵਿਚ ਅਰਮਾਨਾਂ ਦੇ ਤੁਫਾਨ ਉੱਠ ਰਹੇ ਸਨ। ਉਸ ਨੂੰ ਰਹਿ ਰਹਿ ਕੇ ਇਹ ਖ਼ਿਆਲ ਸਤਾ ਰਿਹਾ ਸੀ ਕਿ ਇਸ ਰਖੜੀ ਦੇ ਬਦਲੇ ਮੈਂ ਆਪਣੀ ਸੁਖਾਂ-ਲਧੀ ਭੈਣ ਦੀ ਤਲੀ ਤੇ ਇਕ ਪੈਸਾ ਵੀ ਨਹੀਂ ਰੱਖ ਸਕਦਾ; ਮੇਰੇ ਜੀਉਣੇ ਨੂੰ ਲਾਨਤ ਹੈ ।
ਭੈਣ ਦੇ ਖੁਸ਼ੀ ਨਾਲ ਉੱਛਲ ਰਹੇ ਦਿਲ ਪੁਰ,ਇਕ ਹਰ ਸੱਟ ਨਾ ਵਜੇ, ਇਹ ਸੋਚ ਕੇ ਉਸ ਨੇ ਮੱਥੇ ਦਾ ਮੁੜਕਾ ਪੂੰਝਣ ਦੇ ਬਹਾਨੇ ਅੱਖਾਂ ਪੂੰਝ ਲਈਆਂ ।
ਸੋਮਾ ਰੱਖੜੀ ਬੰਨ ਚੁਕੀ ਸੀ । ਉਸ ਦੇ ਚਿਹਰੇ ਤੇ ਕੋਈ ਅਨੋਖੀ ਖੁਸ਼ੀ ਝਲਕ ਰਹੀ ਸੀ । ਰਾਮ ਲਾਲ ਨੇ ਉਸ ਨੂੰ ਕੁਝ ਕਹਿਣ ਲਈ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ, ਪਰ ਉਸ ਦੀ ਜ਼ਬਾਨ ਨਾ ਖੁਲੀ । ਅੰਤ ਬੜੀ ਔਖਿਆਈ ਨਾਲ ਜੇ ਉਸ ਦੀ ਜ਼ਬਾਨ ਖੁਲੀ ਹੀ ਤਾਂ ਗਲਾ ਬੰਦ ਹੋ ਗਿਆ । ਉਹ ਬੜੀ ਮੁਸ਼ਕਲ ਨਾਲ ਆਪਣੇ ਚੇਹਰੇ ਤੇ ਹਾਸਾ ਲਿਆ ਕੇ ਇਤਨਾ ਹੀ ਕਹਿ ਸਕਿਆ :
 ‘‘ ਸੋਮਾ ! ਮੈਂ ਤੈਨੂੰ ਕੀ ਦਿਆਂ, ਮੇਰੇ ਕੋਲ ਤੇ ਕੁਝ ਵੀ... ’’ ਉਸ ਨੇ ਆਪਣੀ ਚੀਚੀ ਉਂਗਲ ਵਿਚੋਂ ਲੋਹੇ ਦੀ ਮੁੰਦਰੀ ਲਾਹ ਕੇ ਉਸ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ ,
 ‘‘ ਲੈ ਇਹ ਆਪਣੇ ਕੋਲ ਗਹਿਣੇ ਰੱਖ ਲੈ । ’’
ਇਹਦੇ ਨਾਲ ਹੀ ਅੰਦਰਲੇ ਉਬਾਲ ਨੂੰ ਰੋਕ ਰੱਖਣ ਵਾਲੀ ਉਸ ਦੀ ਸ਼ਕਤੀ ਬੇਕਾਰ ਹੋ ਗਈ । ਉਹ ਫੁਟ ਫੁਟ ਕੇ ਰੋਣ ਲਗ ਪਿਆ ।
ਨਿਰਬਲ ਤੋਂ ਨਿਰਬਲ ਆਦਮੀ ਵੀ ਦੂਸਰੇ ਨੂੰ ਦਿਲ

੩੯