ਪੰਨਾ:ਚੁਲ੍ਹੇ ਦੁਆਲੇ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਖਸਮ ਨੂੰ ਖਾਧਾ ਸੀ ਰੰਡੀਏ । ਹੁਣੇ ਲੱਗੀ ਏ ਏਡੇ ਚਲਿੱਤਰ ਸਾੜਨ ? ਛੁਟੜੇ, ਮੈਂ ਤੇਰੀ ਧੌੜੀ ਨਾ ਲਾਹ ਸੁੱਟੀ ਤੇ ਆਖੀ। ਹੋਣੀਏ, ਕੰਮ ਦੇ ਨਾਂ ਤੈਨੂੰ ਦੁਗਾੜਾ ਵਜ ਜਾਂਦਾ ਏ ਤੇ ਭਰਾ ਦੇ ਸਿਆਪੇ ਕਰਨ ਨੂੰ ਚਾ ਚੜ੍ਹ ਜਾਂਦਾ ਈ ? ਏਡੇ ਲਾਡ ਸਾੜਨੇ ਈ ਤਾਂ ਕਹੁ ਸੁ ਨਾ ਵਖਰੇ ਧੌਲਰ ਪੁਆ ਦੇਈ । ਰੁੜ ਜਾਣੇ ਆਪ ਮਰ ਗਏ ਤੇ ਮੇਰੇ ਹੱਡ ਸਾੜਨ ਨੂੰ ਕਲੂਖਤਾਂ ਛੱਡ ਗਏ । ਗਰਕ ਜਾਣਿਓਂ, ਮੈਂ ਏਥੇ ਤੁਹਾਡੇ ਲਈ ਕਾਰ ਦੇ ਖਜ਼ਾਨੇ ਦੱਬੇ ਹੋਏ ਨੇ ਜੂ ਨਾਲੇ ਤੁਹਾਨੂੰ ਕੋਸੇ ਖੁਆਵਾਂ ਤੇ ਨਾਲੇ ਇਡੇ ਮਲਾਰ ਕਰਾਂ ? ’’
ਜਰਣ ਤੋਂ ਬਿਨਾਂ ਸਮਾਂ ਇਸ ਦਾ ਕੀ ਉੱਤਰ ਦੇ ਸਕਦੀ ਸੀ ਤੇ ਬਿੰਦਰੋ ਵੀ ਆਪਣਾ ਗੁੱਸਾ ਕੱਢ ਕੇ ਤੁਰ ਜਾਣ ਤੋਂ ਬਿਨਾਂ ਕੀ ਕਰ ਸਕਦੀ ਸੀ ?

(੨)

ਬਾਰਾਂ ਵਜੇ ਰਾਮ ਲਾਲ ਘਰ ਆਇਆ | ਘੱਟੇ ਮਿੱਟੀ ਵਿਚ ਲਿਬੜੀ ਤੇ ਭੇਜੇ ਸੁੱਤੀ ਹੋਈ ਭੈਣ ਨੂੰ ਵੇਖ ਕੇ ਉਸ ਨੂੰ ਖੁੜਕ ਗਈ ਕਿ ਅੱਜ ਫਿਰ ਵਿਚਾਰੀ ਨੂੰ ਮਾਰ ਪਈ ਹੈ ।
ਉਸ ਦੀਆਂ ਗੱਲਾਂ ਤੋਂ ਵੱਗੀਆਂ ਹੋਈਆਂ ਅਥਰੂਆਂ ਦੀਆਂ ਧਾਰੀਆਂ ਉਸ ਦੇ ਚਿਹਰੇ ਦੀ ਜੰਮੀ ਹੋਈ ਮੈਲ ਨੂੰ ਘੋਲ ਕੇ ਸਾਫ਼ ਲੀਕਾਂ ਪਾ ਗਈਆਂ ਸਨ ।
ਰਾਮ ਲਾਲ ਦੀਆਂ ਅੱਖਾਂ ਸਜਲ ਹੋ ਗਈਆਂ ਤੇ ਉਨਾਂ ਅੱਗੇ ਮੱਧਮ ਜਿਹਾ ਹਨੇਰਾ ਛਾ ਗਿਆ । ਉਸ ਦੇ ਆਪਣੇ ਦੁੱਖ ਸੋਮਾਂ ਦੇ ਫਿਕਰ ਹੇਠ ਨੱਪੇ ਗਏ ।
ਉਸ ਨੇ ਸੁੱਤੀ ਹੋਈ ਭੈਣ ਦਾ ਹੱਥ ਫੜ ਕੇ ਰੁਕਵੀਂ ਆਵਾਜ਼ ਵਿਚ ਕਿਹਾ, ‘‘ ਸੋਮਾ। ’’
ਭਰਾ ਦੀ ਅਵਾਜ਼ ਸੁਣ ਕੇ ਉਹ ਝਟ ਪਟ ਉਠ ਜੇਨੀ । ਉਸ ਨੇ ਚੁੰਨੀ ਦੇ ਲੜ ਨਾਲ ਮੂੰਹ ਪੂੰਝਿਆ ।

੩੪