ਪੰਨਾ:ਚੁਲ੍ਹੇ ਦੁਆਲੇ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੱਟਦੀ ਹੋਈ ਬੋਲੀ:
“ਫੜ ਕੇ ਆਪਣੀ ਰੱਖੜੀ, ਅਸੀਂ ਨਹੀਂ ਲੈਂਦੇ । ਰਤਾ ਕੁ ਜਿੰਨੀ ਰੱਖੜੀ ਤੇ ਚਾਰ ਪੈਸੇ ਮੁਲ । ਲਾਮ ਲਗ ਗਈ ਏ ਜਿਕਣ ਰੱਖੜੀਆਂ ਦੀ ।
ਮੁੰਡੇ ਨੇ ਬੁੜ ਬੁੜ ਕਰਦਿਆਂ ਰੱਖੜੀ ਪੂੰਝ ਕੇ ਛਾਬੇ ਵਿਚ ਰੱਬੀ ਤੇ ਫਿਰ ਉਤਾਂਹ ਤੱਕ ਕੇ ਬੋਲਿਆ :
‘‘ ਏ , ਮਾਈ ਜੀ ! ਮੈਂ ਛੀਆਂ ਤੋਂ ਘਟ ਨਹੀਂ, ਜੇ ਲੈਣੇ । ਮੈਂ ਇਹਦੇ ਨਾਲ ਦੀਆਂ ਦੁਆਨੀ ਦੁਆਨੀ ਤੋਂ ਵੇਚ ਕੇ ਆਇਆ ਵਾਂ । ਜੀ ਕਰੇ ਲਓ, ਜੀ ਕਰੇ ਨਾ ਲਓ । (ਛਾਬੇ ਵਿਚੋਂ ਧੇਲੇ ਚੁਕ ਕੇ) ਐਹ ਲੈ ਫੜੋ ਆਪਣੇ ਪੰਜ ਪੈਸੇ ਤੇ ਜਾਂ ਇਕ ਪੈਸਾ ਹੋਰ ਸਟੋ । ’’
ਸੋਮਾ ਦਾ ਝੂਠ ਦੇਖ ਕੇ ਬਿੰਦਰੋ ਗੁੱਸੇ ਨਾਲ ਕੰਬਦੀ ਹੋਈ ਹੇਠਾਂ ਜਾ ਕੇ ਪੈਸੇ ਮੋੜ ਲਿਆਈ । ਏਧਰ ਸੋਮਾ ਆਪਣੇ ਝੂਠ ਤੇ ਸ਼ਰਮਿੰਦੀ ਹੋ ਕੇ ਪਿੱਪਲ ਦੇ ਪੱਤੇ ਵਾਂਗ ਕੰਬ ਰਹੀ ਸੀ।
ਬਿੰਦਰੋ ਪੌੜੀਆਂ ਵਿਚੋਂ ਹੀ ਉਸ ਨੂੰ ਗਾਲਾਂ ਦੇਂਦੀ ਹੋਈ ਉਪਰ ਪਹੁੰਚੀ ।
ਇਧਰ ਕੰਧ ਨਾਲ ਸਿਰ ਜੋੜ ਕੇ ਸੋਮਾ ਫੁਟ ਫੁਟ ਕੇ ਰੋ ਰਹੀ ਸੀ। “ਰੱਖੜੀ ਫੁਕਣੀ ਸੀ ? ’’ ਇਹ ਵਾਕ ਘੜੀ ਮੁੜੀ ਉਸ ਦੇ ਕੰਨਾਂ ਵਿਚ ਗੰਜ ਰਿਹਾ ਸੀ । ਪੱਕੇ ਹੋਏ ਫੋੜੇ ਲਈ ਸੂਈ ਦੀ ਮਹੀਨ ਜਿਹੀ ਚੋਭ ਹੀ ਬਥੇਰੀ ਹੁੰਦੀ ਹੈ । ਉਸ ਨੂੰ ਮਾਂ ਪਿਓ ਦੀ ਯਾਦ ਆਈ, ਪਰ ਸੁਫਨੇ ਵਾਂਙ । ਉਹ ਸੋਚ ਰਹੀ ਸੀ, ‘‘ ਜੇ ਮੇਰੀ ਮਾਂ ਅੱਜ ਜੀਉਂਦੀ ਹੁੰਦੀ ਤਾਂ ਵੀਰ ਲਈ ਮੈਨੂੰ ਆਪ ਸਹਣੀ ਤੋਂ ਸੋਹਣੀ ਰੱਖੜੀ ਲੈ ਕੇ ਦੇ । ’’ ਇਸ ਖ਼ਿਆਲ ਦਾ ਆਉਣਾ ਸੀ ਕਿ ਉਸ ਦੇ ਦੁੱਖਾਂ ਦਾ ਕੋੜ ਪਾਟ ਗਿਆ।
ਬਿੰਦਰੋ ਨੇ ਆਉਂਦਿਆਂ ਹੀ ਉਸ ਨੂੰ ਗੁੱਤੋਂ ਫੜ ਲਿਆ ਤੇ ਉਸ ਦੇ ਮੂੰਹ ਤੇ ਤਾੜਤਾੜ ਚਪੇੜਾਂ ਜੋੜਦੀ ਹੋਈ ਬੋਲੀ:

੩੩