ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਹੜੀ ਕਹਾਣੀ ਪਰਭਾਵ ਦੀ ਡੂੰਘਾਈ ਵਿੱਚ ਪਰਭਾਵ ਦੀ ਇਕਸਾਰਤਾ ਵਿਚ ਤੇ ਪਰਭਾਵ ਦੀ ਸੁਚੱਜਤਾ ਵਿਚ ਅਸਫਲ ਰਹੀ ਤਾਂ ਉਸ ਕਹਾਣੀ ਦੇ ਰਚਨਹਾਰੇ ਨੇ ਅਪਣਾ ਹੀ ਸਮਾਂ ਅਕਾਰਥ ਨਹੀਂ ਕੀਤਾ ਸਗੋਂ ਪਰਕਾਸ਼ਕਾਂ, ਤੇ ਪਾਠਕਾਂ ਨੂੰ ਵੀ ਰੜੇ ਰਖਿਆ ਹੈ। ਸੁਹਜ ਸੁਆਦ ਦਾ ਮਤਲਬ ਹੀ ਚੰਗਾ ਪ੍ਰਭਾਵ ਹੈ। ਚੰਗੇ ਪ੍ਰਭਾਵ ਲਈ ਹੀ ਪਾਠਕ ਅਪਣੇ ਅਤੇ ਰੁਝੇਵੇਂ ਵਿੱਚ ਇਕ ਘੜੀ ਕਢਦਾ ਹੈ ਤੇ ਇਕ ਮਾਨਸਕ ਅਨੰਦ ਪ੍ਰਾਪਤ ਕਰਨ ਦਾ ਜਤਨ ਕਰਦਾ ਹੈ । ਪਰਭਾਵ ਦਾ ਤਿੱਖਾ ਹੋਣਾ, ਇਕ ਵਾਰਗੀ ਹੋਣਾ, ਇਕਸਾਰ ਹੋਣਾ ਤੇ ਨਿਰਸੰਦੇਹ ਹੋਣਾ ਬੜਾ ਜ਼ਰੂਰੀ ਹੈ । ਜਿਵੇਂ ਅੰਗਰੇਜ਼ੀ ਦੀ ਅਖੌਤ ਹੈ : “ਸੰਦਰ ਮਨੁਖ ਉਹ ਹੈ ਜਿਸਦਾ ਸਲੂਕ ਸੰਦਰ ਹੈ। ’’ ਏਸੇ ਤਰ੍ਹਾਂ ਚੰਗੀ ਕਹਾਣੀ ਉਹ ਹੈ ਜਿਸਦਾ ਪਰਭਾਵ ਚੰਗਾ ਹੈ।
ਪਰੀ-ਭਾਸ਼ਾ:-ਕਹਾਣੀ-ਕਾਰ ਦਾ ਕਹਾਣੀ ਘੜਨ ਲਈ ਤੇ ਕੁਹਾੜੀ ਉਸ ਦੀ ਪਰੀ-ਭਾਸ਼ਾ ਹੈ । ਕਹਾਣੀ ਦੇ ਪਰਕਰਣ ਲਈ ਫਬਦੀ, ਪਾਤਰਾਂ ਦੇ ਮੂੰਹੋਂ ਢੁਕਦੀ, ਪਲਾਟ ਦੇ ਤੰਦ ਤਾਣੇ ਨੂੰ ਸੁਆਰਦੀ ਤੇ ਚੰਗਾ ਪ੍ਰਭਾਵ ਪਾਉਂਦੀ ਪਰੀ-ਭਾਸ਼ਾ ਤੇ ਸੁਘੜ ਸ਼ਬਦਾਵਲੀ ਇਕ ਅਤਿ ਲੋੜੀਦਾ ਗੁਣ ਹੈ । ਇਸ ਗੁਣ ਨੂੰ ਅਰਸਤੂ ਨੇ ਕਾਵਿ ਭਾਸ਼ਾ’ ਕਹਿਆ ਸੀ। ਜਿਵੇਂ ‘ਕਾਵਿ-ਭਾਸ਼ਾ’ ਤੋਂ ਬਿਨਾਂ ਕਵਿਤਾ ਨਹੀਂ ਬਣ ਸਕਦੀ, ਓਸੇ ਤਰ੍ਹਾਂ ਚੰਗੀ ਸ਼ਬਦਾਵਲੀ ਤੇ ਪਰੀ ਭਾਸ਼ਾ ਤੋਂ ਬਿਨਾਂ ਕਹਾਣੀ ਵੀ ਨਿਰਜਿੰਦ ਹੀ ਰਹਿੰਦੀ ਹੈ । ਇਸ ਵਿਚ ਸ਼ਬਦਾਂ ਤੇ ਵਾਕਾਂ ਦੇ ਅਰਥ ਤੇ ਨਾਦ ਵਲ ਖਾਸ ਧਿਆਨ ਦਿੱਤਾ ਜਾਂਦਾ ਹੈ ਤੇ ਫੇਰ ਏਸ ਅਰਥਨਾਦ ਦੇ ਬੱਝਵੇਂ ਤੇ ਸਮੁੱਚੇ ਰੂਪ ਨੂੰ ਪਰਖਿਆ ਜਾਂਦਾ ਹੈ । ਜਿਸ ਚਿਤਕਾਰ ਦੇ ਰੰਗ ਫਿੱਕੇ, ਬੁਰਸ਼ ਟੁੱਟ ਹੋਏ ਹਨ, ਉਸ ਨੇ ਚਿਤ੍ਰ ਕੀ ਖਿੱਚਣਾ ਹੋਇਆ। ਓਸ ਤਰ੍ਹਾਂ ਜਿਸ ਸਾਹਿਤਕਾਰ ਕੋਲ ਢੁਕਵੀਂ ਪਰੀ-ਭਾਸ਼ਾ ਤੇ ਫਖਵੀਂ ਸ਼ਬਦਾ ਵਲੀ

੨੩