ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਦੋਂ ਵੀ, ਇਸ ਖ਼ਦੇ ਨੇ ਚੁਗਲੀ ਲਿਖ ਕੇ ਸਰਕਾਰ ਨੂੰ ਭੇਜੀ ਸੀ, ਤੇ ਉਹਦ ਪਿੰਡ ਦੇ ਤਿੰਨ ਮੁੰਡ ਕੈਦ ਹੋ ਗਏ ਸਨ । ਹੁਣ ਅਜ਼ਾਦੀ ਮਿਲਣ ਪਿਛੋਂ, ਜਦ ਰਾਜ ਕਾਂਗਰਸ ਦਾ ਹੋ ਗਿਆ, ਤਾਂ ਉਹੀ ਖੁਫੀਆ ਅਜ ਫੇਰ ਉਹਨਾਂ ਦੇ ਅਸਨ ਦੇ ਜਲਸੇ ਵਿਚ ਬੈਠਾ ਡਾਇਰੀ ਲਿਖ ਰਿਹਾ ਹੈ !

ਤਾਈ ਨੇ ਹਰਖ ਨਾਲ ਜਿਰਾਂ ਦੀ ਪੱਧਰ ਵਿਚੋਂ ਧੌਣ ਚੁਕ ਤੇ ਖੁਫੀਏ ਵਲ ਕੇਰੀਆਂ ਅੱਖਾਂ ਨਾਲ ਕਚੀਚੀ ਵਟ ਕੇ ਬੋਲੀ :
 ‘‘ ਤੈਨੂੰ ਕੀਹਨੇ ਦਿਐ ਬੇ, ਨਣ ਹਰਾਮੀਆਂ...? ’’
ਸਾਰੇ ਲੋਕਾਂ ਨੇ ਪੁਲਸ ਵਲ ਨਫ਼ਰਤ ਨਾਲ ਦੇਖਿਆ ।
ਥਾਣੇਦਾਰ ਨੂੰ ਅੱਗ ਲਗ ਗਈ । ਪਜਤੌਲ ਨੂੰ ਹਥ ਪਾਕੇ ਉਹ ਕਿਲਿਆ :
 ‘‘ ਬੰਦ ਕਰੋ, ਇਸ ਪਖੰਡ ਨੂੰ-ਦਸਖ਼ਤ, ਦਰਖਤ ਲਕਾਂ ਵਿਚ ਬਦ-ਅਮਨੀ ਫੈਲ ਰਹੀ ਹੈ ! ’’
 ‘‘ ਕੌਣ ਜੰਮਿਐ ਏ ਸਾਡੇ ਜਲਸੇ ਨੂੰ ਰੋਕਣ ਵਾਲਾ...? ’’ ਤਾਈ ਗਰਜ ਉਠੀ। ਗਲ ਵਿਚ ਬੈਠੇ ਗਭਰੂਆਂ ਦੇ ਡੌਲੇ ਫਰਕਣ ਲਗੀ । ਤੇ ਸ਼ਮਲਿਆਂ ਵਾਲੇ ਕਈ ਲਟਬੌਰੇ ਤਬਿਆਂ ਦੇ ਲਾਂਗੜੇ ਮਾਰ ਕੇ ਤਣ ਗਏ ।
 ‘‘ ਹੁਸ਼ਿਆਰ......! ’’
ਇਕ ਹੁਕਮ ਹੋਰ ਕੜਕਿਆ
ਬੰਦੂਕਾਂ ਹਵਾ ਵਿਚ ਤਣ ਗਈਆਂ।
 ‘‘ ਖੜਾ ਥਡੇ ਮਾਂ-ਮਸ਼ਕਰਿਆਂ ਦੇ ਟੂਟ ਜਾਣੇ......ਜਿਸ ਧਰਤੀ ਦਾ ਖਾਂਦੇ ਓ, ਉਸੇ ਨਾਲ ਧਰੋਹ.....! ’’ ਬਿਜਲੀ ਵਾਂਗ ਕੜਕਦੀ ਤਾਈ ਨੇ ਬਾਹਾਂ ਪਸ਼ਾਰ ਕਪਲਸੀਆ ਨੂੰ ਲਲਕਾਰਾ ਮਾਰਿਆ।
ਥੜ ਉਤੋਂ ਨਾਅਰੇ ਲਗੇ:

੧੯੨