ਇਹ ਸਫ਼ਾ ਪ੍ਰਮਾਣਿਤ ਹੈ


ਦੇ ਸਾਰੇ ਇਲਾਕੇ ਵਿਚ ਝੂਠੀਆਂ ਗਵਾਹੀਆਂ, ਵਢੀਆਂ ਤੇ ਮੁਖਬਰੀਆਂ ਦੀ ਬੋ ਉਭਾਰੀ ਹੋਈ ਸੀ।
 ‘‘ ਕੋਈ ਨਾ ਲਾਇਓ ਲੋਕੋ ਗੁਠੇ ਗਾਠ-ਐਵੇਂ ਵਰਗਲਾਉਂਦੇ ਨੇ ਥੋਨੂੰ ਇਹ ਰੁਸ ਦੇ ਜੰਟ....... ’’ ਹਰਾ ਕੂਹਣੀਮਾਰ ਪਰੇ ਕੁ ਨੂੰ ਪਏ ਟੁਟੇ ਜੇਹੇ ਗੱਡੇ ਦੀ ਪਿੰਜਣੀ, ਉਤੋਂ ਬਿਰਕਿਆ।
ਹੋਛੀ ਹਿੜ ਹਿੜ ਵਲ ਕਿਸੇ ਧਿਆਨ ਨਾ ਦਿਤਾ ।
ਤ੍ਰਬੈਣੀ ਦੇ ਕੂਲੇ ਪੱਤਿਆਂ ਵਿਚ ਇਕ ਤਿਖਾ ਬੁਲਾ ਫੜਫੜਾਇਆ ।ਥੜੇ ਉਤੇ ਖਲੋਤੇ ਕਵੀ ਦੇ ਬੁੱਲਾਂ ਚੋਂ ਲੋਕਾਂ ਦੀ ਤਾਕਤ ਵੰਗਾਰਦੀ ਸੀ :
ਸਾਡੇ ਫਲਾਂ ਦਾ ਸੂਹਾ ਸੂਹਾ ਰੰਗ ਵੇ,
ਜੰਗ-ਬਾਜ਼ਾ-ਓ ਵੈਰੀਆ !
ਸਾਥੋਂ ਦੂਰੋਂ ਦੂਰੋਂ ਦੀ ਲੰਘ ਵੇ !
ਸਾਡੇ ਖੇਤਾਂ 'ਚ ਨਿਕੇ ਨਿਕੇ ਟਿਬੜੇ,
ਛਹ ਕੇ ਭਟ ਨਾ ਦਈਂ,
ਤੇਰੇ ਪੈਰ ਲਹੂ ਨਾਲ ਲਿਬੜੇ !
ਇਕ ਚਿਟ-ਕਪੜੀਏ ਨੇ, ਜਿਹੜਾ ਪੁਲਸ ਦੇ ਸਿਪਾਹੀਆਂ ਦੇ ਵਿਚਾਲੇ, ਭਰੀਆਂ ਹੋਈਆਂ ਬੰਦੂਕਾਂ ਦੀ ਓਟ ਵਿਚ, ਮੰਜੇ ਉਤੇ ਝੂਠ ਮੂਠ ਦਾ, ਆਕੜਿਆ ਬੈਠਾ ਸੀ, ਛੇਤੀ ਛੇਤੀ ਪਿਨਸਲ ਨਲ ਕੁਝ ਕਾਰਜ਼ ਉਤੇ ਲਿਖਿਆ । ਤਾਈ ਨਿਹਾਲੀ ਉਸ ਵਲ ਪਾੜ ਖਾਣੀਆਂ ਅੱਖਾਂ ਨਾਲ ਦੇਖਣ ਲਗੀ : ਤਾਈ ਨੂੰ ਪਤਾ ਸੀ, ਕਿ ਅੰਗਰੇਜ਼ ਦੇ ਰਾਜ ਵੇਲੇ, ਜਦੋਂ ਕਾਂਗਰਸ ਅਜ਼ਾਦੀ ਮੰਗਦੀ ਹੁੰਦੀ ਸੀ ਤੇ ਉਹਦੇ ਪਿੰਡ ਇਥੇ ਥਾਂ ਜਲਸਾ ਹੋਇਆ ਸੀ, ਤਾਂ

੧੯੧