ਪੰਨਾ:ਚੁਲ੍ਹੇ ਦੁਆਲੇ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਤੋਖ ਸਿੰਘ ਧੀਰ

ਸੰਤੋਖ ਸਿੰਘ ਧੀਰ, ਚੌੜੀ ਪੈਂਤੀ ਵਰਿਆਂ ਦਾ ਮੁਸ਼ਕੀ ਰੰਗਾ ਤਕੜਾ, ਮਲਵਈ ਜੂਆਨ ਹੈ , ਉਸਨੂੰ ਪਿੰਡਾਂ ਨਾਲ ਖਾਸ ਮੋਹ ਹੈ । ਇਸੇ ਲਈ ਉਹ ਆਪਣੀਆਂ ਕਹਾਣੀਆਂ ਦਾ ਵਿਸ਼ਾ ਸ਼ਹਿਰੀ ਨਹੀਂ ਸਗੋਂ ਪੇਂਡੂ ਜੀਵਨ ਨੂੰ ਬਣਾਉਂਦਾ ਹੈ । ਉਹਦੀਆਂ ਬਹੁਤੀਆਂ ਕਹਾਣੀਆਂ ਉਹਦੇ ਪਿੰਡ ਡਡਹੇੜੀ, ਤੇ ਲਾਗਲੀ ਮੰਡੀ ਗੋਬਿੰਦ ਗੜ ਦੇ ਆਲੇ ਦੁਆਲੇ ਵਾਪਰੀਆਂ ਘਟਨਾਵਾਂ ਦਾ ਪ੍ਰਤੀਬਿੰਬ ਹਨ । ਸੰਤੋਖ ਸਿੰਘ ਧੀਰ ਨੂੰ ਜਿਥੇ ਪੇਂਡੂ-ਜੀਵਨ ਦੀ ਦਿਸ਼ਕਾਰੀ ਕਰਨ ਵਿਚ ਪੂਰੀ ਮੁਹਾਰਤ ਹੈ, ਓਥੇ ਉਹ ਪੇਂਡੂ ਬੋਲੀ ਨੂੰ ਵੀ ਉਹਦੇ ਸੁਚੱਜੇ ਰੂਪ ਵਿਚ ਵਰਤ ਕੇ ਪੰਜਾਬੀ ਸਾਹਿੱਤ ਨੂੰ ਨਵੇਂ ਸ਼ਬਦ-ਭੰਡਾਰ ਦੇ ਰਿਹਾ ਹੈ ।
ਹੁਣ ਤਕ ਸੰਤੋਖ ਸਿੰਘ ਧੀਰ ਦੇ ਦੋ ਕਹਾਣੀ-ਸੰਗ੍ਰਹਿ ਪੰਜਾਬੀ ਪਾਠਕਾਂ ਅੱਗੇ ਆ ਚੁੱਕੇ ਹਨ, “ਸਿੱਟਿਆਂ ਦੀ ਛਾਂ ’’ ਤੇ ‘‘ ਸਵੇਰ ਹੋਣ ਤਕ ’’ । ਪਹਿਲੇ ਕਹਾਣੀ ਸੰਗ੍ਰਹਿ ਵਿਚ ਉਹਦੇ

੧੮੧