ਪੰਨਾ:ਚੁਲ੍ਹੇ ਦੁਆਲੇ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੌਣ ਵਾਲੇ ਕਮਰੇ ਦੇ ਫ਼ਰਸ਼ ਤੇ ਇਕ ਮੁਸੱਲਾ ਵਿਛਿਆ ਹੋਇਆ ਸੀ, ਕੋਲ ਇਕ ਤਸਬੀਹ ਕਰੂੰਡੀ ਪਈ ਸੀ। ਮੁਸੱਲੇ ਦੀ ਇਕ ਨੁਕਰ ਜੀ ਰਖੀ ਸੀ । ਸਾਹਮਣੇ ਅਲਮਾਰੀ ਵਿਚ ਕੁਰਾਨ ਸ਼ਰੀਫ਼ ਦੀਆਂ ਵੰਨ-ਸਵੰਨੀਆਂ ਜਿਲਦਾਂ ਅਦਬ ਨਾਲ ਸਜਾਈਆਂ ਹੋਈਆਂ ਸਨ ।
ਰਸੋਈ ਵਿਚ ਤਵੇ ਤੇ ਪਿਆ ਇਕ ਫੁਲਕਾ ਸੜਕੇ ਕੋਇਲਾਂ ਹੋ ਚੁੱਕਾ ਸੀ । ਟਿਪ ਟਿਪ ਹਰ ਅੱਧੇ ਮਿੰਟ ਬਾਅਦ ਨਲਕੇ ਵਿਚ ਟਪਕਦੀਆਂ ਪਾਣੀ ਦੀਆਂ ਬੂੰਦਾਂ, ਹੇਠ ਪਏ ਪਤੀਲੇ ਨੂੰ ਭਰ ਚੁਕੀਆਂ ਸਨ।
ਵਿਹੜੇ ਵਿਚ ਸਾਮਣੀ ਕੰਧ ਨਾਲ ਪੰਜ ਲੋਟੇ ਪਏ ਸਨ ! ਕੋਈ ਵਡਾ ਸੀ, ਕੋਈ ਨਿੱਕਾ ਸੀ, ਕੋਈ ਪਿੱਤਲ ਦਾ ਸੀ, ਕੋਈ ਅਲਮੀਨੀਅਮ ਦਾ ਸੀ, ਕੋਈ ਮਿਟੀ ਦਾ ਸੀ।
ਪਿਛੋਂ ਨੌਕਰਾਂ ਦੇ ਕਵਾਟਰਾਂ ਵਲ ਇਕ ਕਵਾਟਰ ਦੀ ਚਗਾਠ ਤੇ ਮੁੰਹ ਰਖੀ ਇਕ ਤਾ ਮਰਿਆ ਪਿਆ ਸੀ । ਧਰਕ ਤੋਂ ਲਟਕ ਰਹੇ ਪਿੰਜਰੇ ਵਿਚ ਇਕ ਬੁਲਬੁਲ ਮੁਧੀ ਪਈ ਸੀ।
ਤੇ ਮੇਰੀ ਮਾਂ ਜੀ ਛਿਨ ਛਿਨ ਬਾਅਦ ਡੂੰਘੇ ਠੰਢੇ ਸਾਹ ਲੈਂਦੇ।
ਬਾਹਰ ਬਗੀਚੇ ਵਿਚ ਕਿਤਨਾ ਚਿਰ ਅਸੀਂ ਮਾਲਟਿਆਂ ਦੇ ਝੂਰ ਝੂਰ ਬੂਟਿਆਂ ਨੂੰ ਵੇਖਦੇ ਰਹੇ। ਗੜ੍ਹ ਖੂਹ ਨੂੰ ਮੈਂ ਤੇ ਮੇਰੀ ਤ੍ਰੀਮਤ ਨੇ ਰਲ ਕੇ ਚਲਾਇਆ । ਫੇਰ ਅਸੀਂ ਗਿਣਦੇ ਰਹੇ, ਮਾਹਲ ਦੇ ਕਿਤਨੇ ਲੋਟੇ ਟੁਟੇ ਹੋਏ ਸਨ, ਕਿਤਨੇ ਲਟੇ ਮੁਢ ਹੈਸਨ ਹੀ ਨਹੀਂ। ਮੇਰੀ ਸ਼੍ਰੀਮਤੀ ਕਹਿੰਦੀ, ਮਾਲਟ ਅਕਤੂਬਰ ਵਿਚ ਪਕਣਗੇ, ਮੈਂ ਕਹਿੰਦਾ ਨਵੰਬਰ ਵਿਚ ਕਿਤੇ ਉਹ ਖਾਣ ਯੋਗ ਹੋਣਗੇ । ਤੋਤਿਆਂ ਦੇ ਟੁਕੇ ਹੋਏ ਅਮਰਦਾਂ ਨੂੰ ਮੇਰੀ ਤੀਮਤ ਖਾਂਦੀ ਵੀ ਜਾਂਦੀ ਤੇ ਖਪਰੇ ਖਪਰੇ ਵੀ ਕਰਦੀ ਜਾਂਦੀ। ਤੂੜੀ ਦੇ

੧੭੮