ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਠਣਾ ਪਿਆ, ਜਿਸ ਤਰਾਂ ਇਕ ਸਿਪਾਹੀ ਬੰਦੂਕ ਲੈ ਕੇ ਸਾਡੇ ਨਾਲ ਬੈਠਾ, ਜਿਸ ਤਰਾਂ ਰਸਤੇ ਵਿਚ ਹਰ ਆਦਮੀ ਨੂੰ ਪੂਰੇ ਘਰ ਕੇ ਤਕਦਾ,ਇਸ ਸਭ ਕੁਝ ਨੂੰ ਵੇਖ ਉਹ ਹੱਕੇ ਬੱਕੇ ਰਹਿ ਗਏ, ਸਾਰਾ ਸਮਾ ਮੋਟਰ ਵਿਚ ਅਹਿਲ, ਅਡੋਲ, ਖਾਮੋਸ਼ ਬੈਠੇ ਰਹੇ ਜਿਵੇਂ ਸੈਲ ਪਥਰ ਹੋ ਗਏ ਹੋਣ ।
ਸੜਕਾਂ ਤੇ ਨੇ-ਮੁਕਣ ਵਾਲੀਆਂ ਲਕੀਰਾਂ ਵਾਂਗ ਬੇ-ਘਰਾਂ ਦੇ ਕਾਫ਼ਲੇ ਉਹ ਵਿੰਹਦੇ ਰਹੇ, ਵਿੰਹਦੇ ਰਹੋ । ਇਕ ਸ਼ਬਦ ਤੱਕ ਨਾ ਉਹ ਬੋਲੇ । ਨ ਉਨ੍ਹਾਂ ਨੇ ਖਾਧਾ, ਨ ਉਨ੍ਹਾਂ ਨੇ ਕੁਝ ਪੀਤਾ।
ਤੇ ਹੁਣ ਜਦੋਂ ਇਕ ਨਵੇਂ ਘਰ ਦੀ ਗੈਲਰੀ ਵਿਚ ਅਸੀਂ ਕਦਮ ਰਖਿਆ, ਬਾਹਰ ਹੇ ਤੇ ਮੋਟਰ ਛਿੜਕੇ ਜਦੋਂ ਅਸੀਂ ਪਹਿਲੀ ਵਾਰ ਇਕ ਨਿਕਾਸੀ ਦੀ ਕੋਠੀ ਵਿਚ ਵੜੇ ਤਾਂ ਮੇਰੀ ਮਾਂ ਨੇ ਇਕ ਬਹੁਤ ਡੂੰਘਾ ਸਾਹ ਲਿਆ, ਇਕ ਅਸਾਧਾਰਣ ਤੌਰ ਤੇ ਠੰਡੀ ਆਹ ਭਰੀ ।
ਹੈਟ ਸਟੈਂਡ ਤੇ ਸਾਹਮਣੇ ਇਕ ਸੋਟੀ ਟੰਗੀ ਹੋਈ ਸੀ। ਜਿਸਦਾ ਹਥਾ ਭਿੰਦਾ ਹੋ ਕੇ ਕਾਲ ਭੰਰਮਾ ਪੈ ਗਿਆ ਸੀ ਨਿਕੀਆਂ ਪੰਜ ਸਤ ਟੋਪੀਆਂ ਟੰਗੀਆਂ ਹੋਈਆਂ ਸਨ। ਹੇਠ ਫਰਸ਼ ਤੇ ਬਦ ਦਰਵਾਜ਼ੇ ਦੀ ਝੀਤ ਵਿਚੋਂ ਸਿਟੀਆਂ ਚਿੱਠੀਆਂ ਪਈਆਂ ਸਨ। ਖ਼ਾਨ ਬਹਾਦਰ ਸ਼ੇਖ਼ ਮੀਰਾਜ ਉਦੀਨ ਦੇ ਨਾਂ,ਮਿਸ ਜੁਬੰਦਾ ਖਾਨਮ ਐਮ. ਏ. (ਸਟੂਡੈਂਟ) ਦੇ ਨਾਂ, ਬੇਗਮ ਮੀਰਾਜਉਦੀਨ ਦੇ ਨਾਂ । ਕੁਝ ਚਿਠੀਆਂ ਵਿਆਹ ਸ਼ਾਦੀਆਂ ਦੇ ਸੱਦਾ-ਪਤ੍ਰ ਸਨ । ਇਕ ਚਿਠੀ ਕਮਿਸ਼ਨਰ ਦੀ ਕੋਠੀ ਵਿਚ ਅਮਨ ਕੰਮਟੀ ਦੀ ਮੀਟਿੰਗ ਲਈ ਬੁਲਾਵਾ ਸੀ, ਇਕ ਚਿਠੀ ਗੁਮਨਾਮ ਸੀ ਕਿ ਜੇ ਉਹ ਚਵੀ ਘੰਟੇ ਦੇ ਅੰਦਰ ਅੰਦਰ ਸ਼ਹਿਰ ਛਡ ਨੇ ਨਠ ਗਏ ਤਾਂ ਆਪਣੇ ਹਸ਼ਰ ਦੇ ਜਿੰਮੇਵਾਰ ਆਪ ਹੋਣਗੇ ।

੧੭੬