ਪੰਨਾ:ਚੁਲ੍ਹੇ ਦੁਆਲੇ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਕੀ ਹੋਈ ਦਿਸਦੀ ਸੀ। ਏਡਾ ਵਡਾ ਮਲਕ ਹੋ ਕੇ ਵੀ ਡਾਕਖਾਨਾ ਨਹੀਂ ਲਵਾ ਸਕਦਾ ਸੀ। ਜਦੋਂ ਵੀ ਉਹ ਨੌਕਰ ਨੂੰ ਵੇਖਦਾ ਤਾਂ ਜ਼ਰੂਰ ਪੁਛਦਾ ‘‘ ਅੱਜ ਨਵਾਬ ਕਿਧਰ ਸਵਾਰ ਹੋਇਆ ਏ ਕਿਧਰੇ ਨਹੀਂ ਜੀ, ਆਹ । ਮਾਲਕ ਹੁਰਾਂ ਦੀ ਅਖ਼ਬਾਰ ਲੈਣ ਚਲਿਆਂ। ’’ ਨਵਾਬ ਸਦਾ ਜਵਾਬ ਦਿੰਦਾ ਤੇ ਆਲਾ ਸਿੰਘ ਪੋਲੇ ਮੂੰਹ ਆਖ ਦਿੰਦਾ, ‘‘ ਹਛਾ ਅਜ ਐਤਵਾਰ ਹੋਣਾ ਏ ਨਾ। ਪਰ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ ‘‘ ‘‘ ਆਲਾ ਸਿਆਂ, ਤੂੰ ਬੜਾ ਬੰਦਾ ਏਂ, ਜਿਸ ਡਾਕਖਾਨਾ ਲਵਾ ਲਿਆ ਏ, ਵੇਖ ਕਿਡੇ ਕਿਡੇ ਬੰਦੇ ਛਕੇ ਤੇ ਟੰਗੇ ਹੋਏ ਨੀ। ’’
ਉਸ ਦੇ ਪਿੰਡ ਦੇ ਨੇੜੇ ਦੀ ਨਵੀਂ ਆਬਾਦੀ ਵਿਚ ਦੂਜੇ ਜ਼ਿਲਿਆਂ ਤੋਂ ਆਏ ਆਬਾਦਗਾਰ ਵਸੇ ਹੋਏ ਸਨ। ਇਨ੍ਹਾਂ ਨੂੰ ਤੇ ਆਲਾ ਸਿੰਘ ਆਦਮੀ ਹੀ ਨਹੀਂ ਸੀ ਸਮਝਦਾ, ਉਹ ਸਾਰੇ ਆ ਕੇ ਉਸ ਦੀ ਪੁਆਂਦੀ ਬਹਿੰਦੇ । ਉਨ੍ਹਾਂ ਦੀਆਂ ਗਵਾਚੀਆਂ ਹੋਈਆਂ ਮਝੀ ਉਹ ਕੋਲ ਦੇ ਜਾਂਗਲੀਆਂ ਦਿਆਂ ਪਿੰਡਾਂ ਵਿਚੋਂ ਮੁੜਵਾ ਦਿੰਦਾ ਪਰ ਕਈ ਵਾਰੀ ਉਹ ਆਪ ਕੁਝ ਭੂਰਾਵਾਂ ਨੂੰ ਨਾਲ ਲੈ ਕੇ ਧਕ ਧਕੀ ਉਨ੍ਹਾਂ ਦੀਆਂ ਪਕੀਆਂ ਹੋਈਆਂ ਕਣਕਾਂ ਵੱਢ ਕੇ ਗਡਿਆਂ ਤੇ ਲਦ ਲਿਆਉਂਦਾ ਸੀ। ਜਾ ਆਲਾ ਸਿੰਘ ਦੀ ਸ਼ਕਾਇਤ ਨਾ ਕਰਨ ਦਾ ਆਬਾਦਗਰਾਂ ਨੂੰ ਜ਼ਰੂਰ ਲਾਭ ਮਿਲਦਾ । ਉਨ੍ਹਾਂ ਦੇ ਡੰਗਰ ਘਟ ਚੋਰੀ ਹੁੰਦੇ, ਉਨ੍ਹਾਂ ਦੀਆਂ ਸਵਾਂ ਦੇ ਕਣਕਾਂ ਵਿਚ ਰਾਤੀ ਜਾਂਗਲੀ ਆਪਣੀਆਂ ਮਝੀ ਨਾ ਚੀਰਦੇ ਤੇ ਉਨ੍ਹਾਂ ਦੀਆਂ ਕੁਲਆਂ ਵਿਚ ਸੰਨ੍ਹਾਂ ਘਟ ਲਗਦੀਆਂ। ਆਪਣੇ ਪਿੰਡਾਂ ਦੇ ਸਾਰੇ ਰੰਡੇ ਕਵਾਰੇ ਕੰਮੀ ਆਲਾ ਸਿੰਘ ਨੇ ਇਨ੍ਹਾਂ ਪਿੰਡਾਂ ਵਿਚ ਵਿਆਹ ਲਏ ਸਨ।
ਆਏ ਗਏ ਦੀ ਸੇਵਾ ਵਿਚ ਆਲਾ ਸਿੰਘ ਸਭ ਤੋਂ ਅਗੇ ਸੀ, ਖੁਰਿਆਂ ਪਿਛੇ ਭਜਦੀਆਂ ਵਾਰਾਂ ਨੂੰ ਉਹ ਰੋਟੀਆਂ ਖਵਾਂਦਾ। ਇਕ ਵਾਰ ਅਕਾਲੀਆਂ ਦੇ ਇਕ ਜਥੇ ਨੂੰ ਰੋਟੀ ਖਵਾਣ ਬਦਲੇ

੧੪੫